ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੫




ਪੂਰਨ ਜਤੀ ਤੇ ਮਤ੍ਰੇਈ ਲੂਣਾ

ਘੁਮਾਣ ਲੱਗਾ ਜੇ ਪਰ ਉਸ ਅਨਾਥ ਰਾਣੀ ਦੀ ਚੀਕ ਪੁਕਾਰ ਕੌਣ ਸੁਣੇ! ਅੰਤ ਰਾਜੇ ਦੇ ਕ੍ਰੋਧ ਨੇ ਹੁਕਮ ਦਿੱਤਾ ਕਿ ਏਸ ਨੂੰ ਕਚੈਹਰੀ ਵਿਚੋਂ ਬਾਹਰ ਕੱਢ ਦਿਓ। ਹੁਕਮ ਪਾਉਂਦਿਆਂ ਹੀ ਸਿਆਲ ਕੋਟ ਰਾਜ ਭਵਨ ਦੀ ਪਟਰਾਣੀ ਰਾਣੀ ਇੱਛਰਾਂ ਦਰਬਾਨ ਧੂਹ ਘਸੀਟ ਕੇ ਬਾਹਰ ਲੈ ਗਏ ਤੇ ਮੁੜ ਆ ਆਪੋ ਆਪਣੇ ਨੀਯਤ ਕੀਤੇ ਪੈਹਰਿਆਂ ਪਰ ਖੜੇ ਹੋ ਗਏ।

ਹੁਣ ਬਾਰਾਂ ਬਜ ਚੁਕੇ ਸਨ, ਵਕਤ ਪੂਰਾ ਹੋ ਚੁਕਾ ਸੀ, ਪੂਰਨ ਦੇ ਕਤਲ ਲਈ ਰਾਜਾ ਜੀ ਨੇ ਜਲਾਦਾਂ ਨੂੰ ਕਮ ਦੇ ਦਿੱਤਾ ਕਿ ਸ਼ਹਿਰੋਂ ਬਾਹਰ ਕੱਢਕੇ ਪੂਰਨ ਨੂੰ ਲੈ ਜਾਵੋ ਤੇ ਦੋਵੇਂ ਹੱਥ ਦੋਵੇਂ ਪੈਰ ਇਸਦੇ ਵੱਢਕੇ ਖੂਹੇ ਵਿਚ ਸਿਟ ਆਓ, ਭਾਵੇਂ ਜ਼ਮੀਨ ਵਿਚ ਗੱਡਕੇ ਇਸਨੂੰ ਤੀਰੀ ਲੇਖ ਕਰ ਨਿੱਤ ਦੀ ਅਲਖ ਚੁਕਾ ਆਓ।

ਐਸੇ ਕੈਹਰ ਤੇ ਜ਼ੁਲਮ ਦਾ ਹੁਕਮ ਸੁਣਕੇ ਸਭ ਵਜ਼ੀਰ ਗੁੰਮ ਗੁੰਮ ਹੀ ਰਹਿ ਗਏ, ਹੁਣ ਆਪੋ ਵਿਚ ਇਸ਼ਾਰਿਆਂ ਵਿਚ ਏਹ ਫੈਸਲਾ ਹੋਇਆ ਕਿ ਏਸ ਜ਼ੁਲਮ ਵੱਲੋਂ ਹੋੜਨ ਲਈ ਰਾਜੇ ਨੂੰ ਉਪਦੇਸ਼ ਕਰਨਾ ਚਾਹੀਦਾ ਹੈ। ਏਸ ਫੈਸਲੇ ਦੇ ਹੋਣ ਸਾਰ ਇਕ ਸਰਲ ਸੁਭਾਵ ਸਿਆਣੇ ਰਾਜ ਮੰਤ੍ਰੀ ਜੀ ਉੱਠਕੇ ਬੋਲੇ"ਹੇ ਰਾਜਨ ਨੂੰ ਪੂਰਨ ਆਪਦਾ ਧਰਮੀ ਪੁੱਤ੍ਰ ਹੈ, ਏਸ ਦੀ ਜਾਨ ਬਖਸ਼ੀ ਕਰਨੀ ਹੀ ਠੀਕ ਹੈ। ਬਾਲ ਉਮਰਾ ਵਿਚ ਕਾਮ ਨਹੀਂ ਫੁਰਦਾ,ਐਸੇ ਭਰਮ ਵਿਚ ਪੈਕੇ ਆਪ ਆਪਣੇ ਸਰਬੰਸ ਨੂੰ ਨਾਸ ਨਾ ਕਰੋ। ਨੀਤੀ ਦੇ ਬਰਖਿਲਾਫ ਐਸਾ ਹੁਕਮ ਬਿਨਾਂ ਲੰਮੀ ਸੋਚ ਵਿਚਾਰ ਦੇ ਦੇਣਾ ਬਹੁਤ ਹਾਨੀਕਾਰਕ ਹੈ।" ਪਰ ਕ੍ਰੋਧ ਨਾਲ ਅੰਧੇ ਹੋਏ ੨ ਰਾਜੇ ਨੂੰ ਕੋਈ ਗੱਲ, ਕੋਈ ਉਪਦੇਸ਼, ਕੋਈ ਸਿੱਖ੍ਯਾ ਨਹੀਂ ਪੋਂਹਦੀ ਤੇ