ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭


ਇਖਲਾਕ ਦ ਰਤਨ

ਏਥੇ ਵੀ ਸਿਦਕ ਤੇ ਉਪ੍ਰਾਮਤਾ ਨੇ ਪੱਕੇ ੨ ਡੇਰੇ ਜਮਏ ਹੋਏ ਸਨ। ਪੂਰਨ ਜੀ ਬੋਲੇ ਹੋ ਦੀਨ ਦਿਆਲ ਜੀ। ਜੇਕਰ ਘਰ ਦੀ ਮੋਹ ਮਮਤਾ ਤੇ ਵਿਸ਼ੇ ਵਿਕਾਰ ਦੀ ਲਾਲਸ ਹੁੰਦੀ ਯਾਂ ਘਰਾਂ ਨਾਲ ਪਿਆਰ ਹੁੰਦਾ ਤਾਂ ਏਸ ਨੌਬਤ ਤੱਕ ਪਹੁੰਚਣ ਦੀ ਮੈੰਨੂ ਲੋੜ ਕੀ ਸੀ?

ਘਰ ਛੱਡਿਆ ਹਰੀ ਭਜਨ ਖਾਤਰ, ਹੱਥ ਪੈਰ ਵਢਾਏ ਧਰਮ ਤੇ ਜਤ- ਸਤ ਪਾਲਣ ਖਤਰ ਤੇ ਹੁਣ ਫੇਰ ਤੁਸੀਂ ਆਪ ਮੈਠੂੰ ਧਰਮ ਦੀ ਮੂਰਤੀ ਹੋਕੇ ਧਰਮ ਦਾ ਵਿਨਾਸ ਕਰਾਉਣ ਲਈ ਹਰੀ ਭਜਨ ਤੋਂ ਪਰੇਡਾ ਸੁਟਣ ਲਈ ਕਿਉ ਘਰ ਵੱਲ ਧਿਕਦੇ ਹੋ? ਹੁਣ ਮੈ ਤਾਂ ਕੇਵਲ ਆਪ ਦੇ ਚਰਨਾਂ ਦਾ ਭੌਰ ਬਣਕੇ ਹਰੀ ਭਜਨ ਕਰਾਂਗਾ ਤੇ ਸਾਰੀ ਉਮਰ ਏਸੇ ਤਰਾਂ ਜਤ ਸਤ ਵਿੱਚ ਬਿਤਾਕੇ ਹਰੀ ਚਰਨਾਂ ਵਿਚ ਜਾ ਲਿਪਟਾਂਗੇ, ਹੇ ਯੋਗੀ ਰਾਜ ਜੀ! ਆਪ ਦੀਨਾ ਨਾਥ ਹੋ, ਮੇਰੀ ਆਸ ਰੱਬ ਨੇ ਪੂਰੀ ਕੀਤੀ ਹੈ,ਸੋ ਉਸ ਦਾ ਲੱਕ ਨਾ ਤੋੜੋ ਤੇ ਚਰਨ ਸ਼ਰਨ ਸਮਾ ਲਵੋ। ਹੁਣ ਗੁਰੂ ਜੀ ਨੇ ਘਸਵੱਟੀ ਪਰ ਲਾਣ ਖਾਤਰ ਤੇ ਸਿਦਕ ਦਾ ਅੰਤਲਾ ਦਰਜਾ ਪੂਰਨ ਦੇ ਦਿਲ ਵਿਚ ਦੇਖਣ ਖਾਤਰ ਹੁਕਮ ਕੀਤਾ ਕਿ ਬੇਟਾ! ਯੋਗ ਕਮਾਉਣ ਬੜਾ ਬੜਾ ਔਖਾ ਹੈ, ਫਾਕੇ ਕੱਟਨੇ ਦੁਨੀਆ ਦੀ ਮੋਹ ਮਾਇਆ ਤਿਆਗਣੀ ਪੰਜ ਦੂਤਾਂ ਨੂੰ ਮਾਰਨਾਂ ਬੜਾ ਕਠਨ ਹੈ,ਸੋ ਬੇਟਾ! ਤੂੰ ਏਸ ਖਿਆਲ ਨੂੰ ਉੱਕਾ ਹੀ ਛੱਡ ਦੇਹ। ਤੁਸੀਂ ਰਾਜ ਵੰਸ਼ ਵਿੱਚ ਜੰਮੇ ਪਲੇ ਹੋ ਤੇ ਸੋਹਲ ਸਰੀਰ ਹੋ ਇਤਨਾਂ ਕਠਨ ਮਾਰਗ ਸਾਧਨ ਹੋਣਾ ਤੁਸਾਂ ਤੋਂ ਭੂਤ ਔਖਾ ਹੈ। ਦੁਖ ਤੋਂ ਪਿਛੋਂ ਸੁਖ ਪ੍ਰਾਖਤ ਹੋਵੇਗਾ। ਜਾਓਂ, ਘਰੀਂ ਜਾਓ ਤੇ ਆਰਾਮ ਮਕਕੇ ਰਾਜ ਕਮਾਓ ਹੁਣ ਜਦ ਗੁਰੂ ਗੋਰਖ ਨਾਥ ਜੋਗ