ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਲਾਹੌਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਕਮਲੀ ਝਲ ਵਲਲੀਆਂ ਕਰਾਂ ਗਲਾਂ ਮਤੀ ਦੇਂਹਦਾਏ ਤਸਵਾਰੀਆਂ ਜੀ। ਅੰਦਰ ਬਾਰ ਪੂਰਨ ਪੂਰਨ ਨਜ਼ਰ ਆਇਆ ਗੁਰੂ ਮੇਹਰ ਕਰ ਖੋਲੀਆਂ ਬਾਰੀਰਾਂ ਜੀ। ਵਧ ਘਟ ਜੇ ਸ਼ੇਹਰ ਆ ਸ਼ਾਰ ਹੋਵੇ ਕਰਨਾਂ ਮਾਫ਼ ਬੰਦੀ ਭੁਲਣ ਹਾਰੀਆਂ ਜੀ। ਮੰਦੀ ਮਾੜੀ ਮੈਂ ਤੇਰੇ ਦਰਬਾਰ ਢਠੀ ਸਰਮਾਂ ਤੁਧਨੁੰ ਸਾਹੇਬ ਸਾਰੀਆਂ ਜੀ। ਲਾਹੌਰੀ ਸਭਦੇ ਕਦਮਾਂ ਦੀ ਖ਼ਾਕ ਬੰਦੀ ਸਾਈਆਂ ਚਾਹੇ ਤੇ ਕਰੇ ਗੁਲਜ਼ਾਰੀਆਂ ਜੀ ॥੧੭੩॥

ਮੈਂ ਹਾਂ ਮੋਠ ਬੂਟਾ ਛਾਵੇਂ ਕੌਣ ਬੈਠੇ ਹੁੰਦੇ ਰੁਖ ਤੇ ਫ਼ੈਜ ਪੁਚਾ ਜਾਂਦੇਂ। ਸੈਹਦੇ ਸਖ਼ਤੀਆਂ ਧੁਪ ਸਿਰ ਆਪਣੇ ਤੇ ਛਾਵੇਂ ਰਾਹੀਆਂ ਝਟ ਬਠਾ ਜਾਂਦੈ। ਬਾਂਣ ਭਲੇ ਦੀ ਛਡਦੇ ਕਦੇ ਦੀ ਨਾਂ ਇਟਾਂ ਖਾਕੇ ਫਲ ਖੁਆ ਜਾਂਦੇ। ਲਾਹੌਰੀ ਮੁਸ਼ਕਲਾਂ ਸਬ ਐਸਾਨ ਗਈ ਦੇ ਦੁਆ ਜੇ ਹਥ ਉਠਾ ਜਾਂਦੇ ॥੧੭੪॥

ਮੈਂ ਮਰ ਗਿਆ ਤੇ ਜਾਨੀ ਜਾਨ ਆਪੇ ਜਲਦੀ ਨਾਲ ਸਹਿਬ ਮੇਹਰਬਾਨ ਆਇਆ। ਖਾਨਾ ਜੀਉਂਦਿਆਂ ਰਿਹਾ ਪੁਸ਼ਾਕ ਦੇਂਦਾ ਮਰ ਗਏ ਨੂੰ ਵੀ ਕਫ਼ਨ ਪਾਨ ਆਇਆਂ। ਰੁਲਦੀ ਪਈ ਨਾ ਰੈਹ ਜਾਏ ਲਾਸ਼ ਮੇਰੀ ਸੱਜਨ ਸ਼ੇਹਰ ਖਾਮੋਸ਼ ਪੁਰਾਨ ਆਇਆ। ਲਕੜੀ ਲਕੜੀ ਜੋੜਕੇ ਚਿਖ਼ਾਂ ਕੀਤੀ ਹਥੀਂ ਬਾਲ ਤੀਲੀਂ ਲੰਬੂ ਲਾਨ ਆਇਆ। ਚਿਖਾ ਜਦੋਂ ਜਲ ਬਲ ਕੇ ਹੋਈ ਕੋਲਾ ਭਾਹ ਆਸੂਆਂ ਨਾਲ ਬੁਝਾਨ ਆਇਆ। ਮੇਰੇ ਯਾਰ ਦੀ ਆਹ ਅਸਮਾਨ ਸੁਨਕੇ ਗੋਲਾ ਮੀਂਹ ਅੰਧੇਰੀ ਤੁਫਾਨ ਆਇਆ। ਜਿਉਂਦੀ ਜਾਨ ਸ਼ੋਹਰਤ ਮਰ ਗਏ ਦੀ ਵੀ ਮਿਟੀ ਮੁਲਕਾਂ ਦੇ ਵਿਚ ਉਡਾਨ ਆਇਆ। ਮੇਰੀ ਚਿਖਾ ਤੇ ਮਝਹੀ ਬਨਾਈਆ ਸੂ ਫੁਲਾਂ ਹਾਰ ਲੈ ਦੀਵਾ ਜਗਾਨ ਆਇਆ। ਮੈਂ ਗ਼ਰੀਬ ਦੇ ਕਾਜ ਸਵਾਰਨੇ