ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਲਾਹੌਰੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)


ਨੂੰ ਵਾਹ ਨਸੀਬ ਜੇ ਆਪ ਭਗਵਾਨ ਆਇਆ। ਲਾਹੌਰੀ ਸੈਹਬ ਮੇਰਾ ਰਾਤੀਂ ਖ਼ਾਬ ਅੰਦਰ ਜਗ ਲਾਵਨੇ ਨਾਮ ਨਸ਼ਾਨ ਆਇਆ।

ਤਾਕਤ ਨਹੀਂ ਅਸਾਂ ਦੀ ਸਮਝ ਸਕੇ ਓਹ ਜਦ ਕੁਦਰਤੀ ਖੇਲ ਖ਼ਲਾਰਦਾਏ। ਇਕ ਘੜੀ ਦੀ ਨਹੀ ਖਲੀਰ ਜਿਥੇ ਬੰਦਾ ਕਿਸਤਰਾਂ ਪੈਰ ਪਸਾਰਦਾਏ। ਏਸ ਜਗ ਕਚੇ ਉਤੇ ਆਨ ਕੇ ਤੇ ਪਕੇ ਦੇਖ ਲੌ ਮਾਹੱਲ ਉਸਾਰਦਾਏ। ਇਕ ਮਿੰਟ ਸਕਿੰਟ ਨਹੀਂ ਰਿਹਾ ਜਾਂਦਾ ਆਨ ਅੜਦਲੀ ਜਦੋਂ ਸਰਕਾਰਦਾਏ॥

ਰਾਹ ਸਭਨਾਂ ਦੇ ਜਾਨਦਾ ਹੈ ਇਕੋ ਭਾਵੇਂ ਸਿਖ ਹਿੰਦੂ ਮੁਸਲਮਾਨ ਹੋਵੇ। ਫੇਰ ਉਹ ਕਿਸੇ ਦਾ ਸਾਥ ਉਡੀਕਦਾ ਨਹੀਂ ਜੈਹੜਾ ਕਸਕੇ ਕਮਰ ਰਵਾਨ ਹੋਵੇ॥

ਸੁਕਾ ਹਲਕ ਜਦ ਕਿਸੇ ਨੇ ਖਬਰ ਦਸੀ ਤੇਰਾ ਨਿਕਲ ਬੌਲੀ ਵਿਚੋਂ ਜੁਟ ਗਿਆ। ਮੈਂ ਪਛਾਨਦਾ ਫਿਰਾਂ ਨਾਂ ਪਤਾ ਲਗੇ ਸਜਠ ਮਖ ਛਪਾ ਕੇ ਫੁਟ ਗਿਆ। ਜੇਹੜਾ ਸ਼ਾਇਰੀ ਦਾ ਅੰਬ ਸੀ ਬੜਾ ਵਦੀਆਂ ਓਹਦਾ ਕੀਮਤੀ ਲਾਲ ਜੋ ਟੁਟ ਗਿਆ। ਤੋਤੇ ਅਕਲ ਦੇ ਉਡ ਗਏ ਦੇਖ ਹਾਲਤ ਸਦਮਾਂ ਹਡੀਆਂ ਦੀ ਚੂਰੀ ਕੁਟ ਗਿਆ॥

ਮੋਰ ਟੁਰਗਿਆ ਸ਼ਾਇਰੀ ਦੇ ਚਮਨ ਵਿਚੋਂ ਜੋ ਸੀ ਖੂਬੀਆਂ ਦੀ ਪੈਲ ਪਾਨ ਜੋਗਾ। ਬਕੀ ਸ਼ਾਇਰੀ ਮੈਂ ਰਹਿ ਗਿਆ ਬੰਨੀਆਂ ਤੋਂ ਅਜ ਦੇਖਲੌ ਕਾਗ ਉਠਾਨ ਜੋਗਾ॥

ਸਿਖ, ਸਿਖ ਹਦਾਇਤ ਹਦਾਤਿ ਕੋਲੋ ਅਪਨਾ ਰੰਗ ਜਮਾ ਗਿਆਏ। ਚਨ ਸ਼ਾਇਰੀ ਦਾ ਰੌਸ਼ਨੀ ਦੇਨ ਵਾਲਾ ਖਾਲੀ ਬਦਲਾਂ ਦੇ ਵਿਚ ਆ ਗਿਆਏ। ਸਜਨ ਨਾਲ ਅਫਸੋਸ ਦੇ ਯਾਦ ਕਰ ਕਰ ਆਖਨ ਏਹ ਅੰਧੇਰ ਕੀ ਪਾ ਗਿਆਏ।ਢੇਰ ਸਾਰੀਆਂ