ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਲਾਹੌਰੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)


ਬੂਥੀਆਂ ਉਮਰ ਥੋਹੜੀ ਉਹ ਰੋਗ ਜ਼ਮਾਨੇ ਨੂੰ ਲਾ ਗਿਆਏ।

ਨਾਲੇ ਸੀ ਉਸਤਾਦ ਮੁਸੱਵਰਾਂ ਦਾ ਕਰਕੇ ਕਸਬ ਕਮਾਲ ਦਿਖਾਨ ਵਾਲਾ। ਫੋਟੋ ਕੈਮਰੇ ਨਾਲ ਉਤਾਰਨਾ ਕੀ ਹੈਸੀ ਹਥੀਂ ਤਸਵੀਰ ਬਨਾਨ ਵਾਲ॥

ਇਕ ਦਿਨ ਸਦ ਕੇ ਕਿਹਾ ਸ਼੍ਰਦਾਰਨੀ ਨੇ ਤੁਸੀਂ ਪਿਆਰੇ ਜੇ ਮੇਰੇ ਸ੍ਰਦਾਰ ਦੇ ਹੋ। ਲਿਖਕੇ ਹਾਲ ਮੇਰਾ ਓਹਨੂ ਏਹ ਪੁਛੋ ਓਥੇ ਕਿਸਤਰਾਂ ਵਕਤ ਗੁਜ਼ਾਰਦੇ ਹੋ। ਬਨਿਆਂ ਕੰਮ ਕਿ ਅਜੇ ਬੇਕਾਰ ਬੈਠੇ ਜਾਂ ਪਏ ਮੋਇਆਂ ਦੇ ਫੋਟੋ ਉਤਾਰਦੇ। ਕੀ ਵਜਾਹ ਪੈਸੇ ਲੋਕੀ ਨਹੀਂ ਦੇਂਦੇ ਕਿ ਨੌਕਰ ਹੋ ਗਏ ਤੁਸੀਂ ਹੁਦਾਰ ਦੇ ਹੋ। ਪੁਤ ਪੋਤਰਾ ਕੋਈ ਨਾ ਪਾਸ ਮੇਰੇ ਕੁਝ ਤਾਂ ਖਾਨ ਜੋਗਾ ਮੇਰੇ ਘਲਨਾ ਸੀ। ਜੇ ਏਹ ਸਮਝਦੇ ਸਓ ਏਥੋਂ ਪੌਂਚਨਾਂ ਨਹੀਂ ਏਡਾ ਲਮਾਂ ਪ੍ਰਦੇਸ ਕਿਓਂ ਮਲਨਾ ਸੀ।।

ਪਾਗਲ ਹੋਕੇ ਮੋਇਆਂ ਨੂੰ ਖਤ ਲਿਖਿਆ ਵਾਪਸ ਖਤ ਨਾਂ ਖਤ ਦਾ ਜਵਾਬ ਅਇਆ। ਲਾਹੌਰਾ ਸਿੰਘ ਸ੍ਰਦਾਰ ਸੀ ਯਾਰ ਮੇਰਾ ਅਖਾਂ ਲਗੀਆਂ ਤੇ ਵਿਚ ਖ਼ਾਬ ਆਇਆ। ਆਖੇ ਦਸ ਖ਼ਾਮੋਸ਼ਾਂ ਦੇ ਸ਼ਹਿਰ ਵਿਚੋਂ ਵਾਪਸ ਕੋਈ ਗ਼ਰੀਬ ਨਵਾਬ ਆਇਆ। ਮੇਰੇ ਕਹੋ ਸ਼ਾਗਿਰਦਾਂ ਨੂੰ ਦੇਨ ਓਹਨੂੰ ਜੇ ਜੋ ਓਹਨਾਂ ਵਲ ਮੇਰਾ ਹਿਸਾਬ ਆਇਆ। ਖਿਦਮਤ ਕਰਨ ਉਸਤਾਦਨੀ ਦੀ ਸਮਝ ਮੈਨੂੰ ਡਾਹਡੇ ਨੇਕ ਖਿਆਲ ਨੇ ਸਾਰਿਆਂ ਦੇ। ਪਰ ਏਹ ਆਖ ਦੇਵੀਂ ਸ੍ਰਰਦਾਨੀ ਨੂੰ ਬੈਠੇ ਚਨ ਬਨਕੇ ਵਿਚ ਤਾਰਿਆਂ ਦੇ।।

ਅਖਾਂ ਖੁਲੀਆਂ ਯਾਰ ਨਾਂ ਨਜ਼ਰ ਆਏ ਗਲਾਂ ਕਰਨ ਵਾਲੇ ਹੋ ਫਰਾਰ ਗਏ ਨੇ। ਸਾਨੂੰ ਪੈਰ ਪਿਆਦਿਆਂ ਛਡ ਕੇ ਤੇ ਆਪ ਸਜਨਾਂ ਤੇ ਹੋ ਸਵਾਰ ਗਏ ਨੇ। ਲਾਹੌਰਾ ਸਿੰਘ ਸ੍ਰਦਾਰ ਉਸਤਾਦ