(੮੭)
ਸੁਖਨ ਨਿਕਲੇ ਕਰਨਾਂ ਮਾਫ ਸਿਆਨ ਅੰਜਾਨਿਆਂ ਨੂੰ। ਜਿਵੇ
ਸੰਗਤਾਂ ਅਜ ਦੀਦਾਰ ਦਿਤੇ ਦੇਣ ਫੇਰ ਬੀ ਦਰਸ਼ੰਨ ਨਿਤਾਣਿਆਂ
ਨੂੰ। ਏਹ ਬੀ ਖਬਰ ਨਹੀਂ ਜੇ ਝਿੜਕ ਝੰਬਕੇ ਤੇ ਕਡਨ ਬਾਹਰ
ਸਾਨੂੰ ਖਪਾਣਿਆਂ ਨੂੰ। ਲਾਹੌਰੀ ਹਾਜ਼ਰ ਹੈ ਸੁਖਨ ਭੰਡਾਰ ਵਿਚੋਂ
ਭੋਜਨ ਰੁਖਾ ਮਿਸਾ ਹਲਵਾ ਖਾਣਿਆਂ ਨੂੰ।
ਜਾਵਾਂ ਕਦੀ ਮਸਜਦ ਕਦੀ ਬੁਤ ਖਾਨੇ ਫਿਰਾਂ ਵੇਖਦਾ ਯਾਰ ਠਿਕਾਣਿਆ ਨੂੰ। ਕਿਤੇ ਕਰਾਂ ਸਯਦਾ ਕਿਤੇ ਕਰਾਂ ਪੂਜਾ ਫੈਰਾਂ ਕਿਤੇ ਮਾਲਾ ਤਸਬੀਹ ਦਾਣਿਆਂ ਨੂੰ। ਖਾਤਰ ਯਾਰਦੀ ਜੋਗੀ ਦਾ ਭੇਸ ਕੀਤਾ ਪਤਾ ਪੁਛਿਆ ਖਾਕ ਰਮਾਣਿਆਂ ਨੂੰ। ਲਾਹੌਰੀ ਯਾਰ ਦੀਦਾਰ ਨੂੰ ਰੂਹ ਤਰਸੇ ਆਵੇ ਚੈਨ ਨਾ ਨੈਨ ਨਿਮਣਿਆਂ ਨੂੰ ਸਬਨਾਂ ਆਖਿਆ ਤਾਂ ਦੀਦਾਰ ਹੋਸੀ ਪੁਟ ਗਫਲਤ ਦੇ ਤੰਬੂਆਂ ਤਾਣਿਆਂ ਨੂੰ। ਨਿਮਸਕਾਰ ਹੈ ਵਾਰੇ ਹਜ਼ਾਰ ਮੇਰੀ ਮੈਨੂੰ ਸਚਦਾ ਰਾਹ ਦਿਖਾਣਿਆਂ ਨੂੰ। ਜ਼ਾਲਮ ਉਨਾਂ ਨੂੰ ਕਹੇ ਜਹਾਂਨ ਸਾਰਾ ਆਲ ਨਬੀ ਤੇ ਜੁਲਮ ਕਮਾਣਿਆਂ ਨੂੰ। ਘੇਰਾ ਘਤਿਆ ਜ਼ਾਲਮਾਂ ਚੋਵੀ ਪਾਸੀਂ ਕੀਤਾ ਬੰਦ ਖੂਏ ਪਾਣੀ ਦਾਣਿਆਂ ਨੂੰ। ਪੀਤੀ ਜ਼ੇਹਰ ਰਸ ਨੈਨ ਸ਼ਹੀਦ ਹੋਏ ਓਨਾਂ ਮਨਿਆਂ ਰਬ ਦੇ ਭਾਣਿਆਂ ਨੂੰ। ਸਯਦੇ ਜਾਕੇ ਸੀਸ ਕੁਰਬਾਨ ਕੀਤਾ ਦਿਤਾ ਰਬ ਨੇ ਮਾਣ ਨਿਮਾਣਿਆਂ ਨੂੰ। ਸ਼ੀਰਖੇਰ ਬਚੇ ਕੀ ਬਿਗਾੜਿਆ ਸੀ ਆਇਆ ਤਰਸ ਨਾਂ ਤੀਰ ਚਲਾਣਿਆਂ ਨੂੰ। ਬੌਹਤ ਸਖਤੀਆਂ ਕੀਤੀਆਂ ਪੁਟ ਖੇਮੇ ਰਬ ਭੁਲਿਆ ਲੁਟ ਮਚਾਣਿਆਂ ਨੂੰ। ਮੌਲਾ ਪਿਆਰਿਆਂ ਨੇ ਜਿਥੇ ਕਦਮ ਰਖੇ ਦੁਨੀਆਂ ਪੂਜਦੀ ਓਨਾਂ ਟਿਕਾਣਿਆਂ ਨੂੰ। ਜਿਨਾਂ ਜ਼ੁਲਮ ਲਾਹੌਰੀਆ ਜਗ ਕੀਤੇ ਤਿਥੇ ਪੁਛ ਸੀ ਰਬ ਪਛਤਾਣਿਆਂ ਨੂੰ।