ਪੰਨਾ:ਪੂਰਬ ਅਤੇ ਪੱਛਮ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮

ਪੂਰਬ ਅਤੇ ਪੱਛਮ

ਲਈ ਜਹਾਦ ਜਾਰੀ ਰਖਿਆ ਹੈ, ਭਾਵੇਂ ਇਸ ਨੂੰ ਇਹ ਲੜਾਈ ਲੜਨ ਵਿਚ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਕਰਨੀਆਂ ਪਈਆਂ ਹਨ। ਇਸਦੀਆਂ ਕੁਰਬਾਨੀਆਂ ਨੂੰ ਅਜੇਹਾ ਫਲ ਲਗਾ ਹੈ ਕਿ ਕੇਵਲ ੭੫-੮੦ ਸਾਲ ਵਿਚ ਹੀ ਇਸਦੀ ਕਾਂਇਆ ਪਲਟ ਗਈ ਹੈ ਅਤੇ ਇਹ ਕਹਿਣ ਵਿਚ ਕੋਈ ਸ਼ੱਕ ਨਹੀਂ ਕਿ ਇਸ ਨੇ ਹਰ ਮੈਦਾਨ ਫਤੇਹ ਪਾਈ ਹੈ। ਭਾਵੇਂ ੧੮੫੦ ਤੋਂ ਪਹਿਲਾਂ ਇਹ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਸੀ, ਪ੍ਰੰਤੂ ਅਜ ਇਸ ਦੀ ਸ੍ਵਤੰਤ੍ਰਤਾ ਪੂਰਨਤਾਈ ਤੋਂ ਬਹੁਤੀ ਦੂਰ ਨਹੀਂ। ਜੋ ਉਨਤੀ ਪੱਛਮੀ ਇਸਤ੍ਰੀ ਨੇ ਇਸ ਥੋੜੇ ਜਿਹੇ ਸਮੇਂ ਵਿਚ ਕੀਤੀ ਹੈ ਇਸ ਦੀ ਪੂਰਬੀ ਭੈਣ ਵਾਸਤੇ ਅਤੀ ਸਿਖਿਆ-ਦਾਇਕ ਹੈ।

ਵਰਤਮਾਨ ਇਸਤ੍ਰੀ ਆਦਮੀ ਨਾਲੋਂ ਕਿਸੇ ਪ੍ਰਕਾਰ ਘੱਟ ਨਹੀਂ। ਜਨਮ ਤੋਂ ਲੈ ਕੇ ਅਖੀਰੀ ਸਵਾਸਾਂ ਤਕ ਇਸ ਨੂੰ ਭੀ ਤਕਰੀਬਨ ਉਹੀ ਆਜ਼ਾਦੀ ਪ੍ਰਾਪਤ ਹੈ ਜੋ ਆਦਮੀ ਨੂੰ। ਪੈਦਾਇਸ਼ ਸਮੇਂ ਲੜਕਾ ਜਾਂ ਲੜਕੀ ਜੰਮਣ ਤੇ ਮਾਪਿਆਂ ਨੂੰ ਕੋਈ ਖਾਸ ਹਰਖ ਸੋਗ ਨਹੀਂ ਹੁੰਦਾ। ਜੇਕਰ ਲੜਕੀ ਪੈਦਾ ਹੋਣ ਤੇ ਕੁਝ ਉਦਾਸੀ ਹੁੰਦੀ ਹੈ ਤਾਂ ਉਹ ਇਸ ਲਈ ਨਹੀਂ ਕਿ "ਇਹ ਪੱਥਰ ਕਿਥੋਂ ਆ ਗਿਆ ਹੈ", ਜਾਂ "ਇਹ ਪ੍ਰਾਇਆ ਧੰਨ ਹੈ", ਬਲਕਿ ਇਸ ਲਈ ਕਿ ਇਸ ਦੀ ਪ੍ਰਿਤਪਾਲਾ ਅਤੇ ਵਿਦਿਯਾ ਤੇ ਲੜਕੇ ਨਾਲੋਂ ਬਹੁਤਾ ਖਰਚ ਹੁੰਦਾ ਹੈ। ਇਹ ਉਦਾਸੀ ਭੀ ਕੇਵਲ ਗਰੀਬ ਘਰਾਂ ਵਿਚ ਹੀ ਮਹਿਸੂਸ ਹੁੰਦੀ ਹੈ, ਸਰਦੇ ਵਰਦੇ