ਪੰਨਾ:ਪੂਰਬ ਅਤੇ ਪੱਛਮ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੦੯

ਘਰੀਂ ਅਜੇਹਾ ਖਿਆਲ ਤਕ ਭੀ ਨਹੀਂ ਉਪਜਦਾ।

ਜਦ ਲੜਕੀ ਸਕੂਲ ਜਾਣ ਜੋਗੀ ਹੋ ਜਾਂਦੀ ਹੈ ਤਾਂ ਉਸ ਦੀ ਵਿਦਿਯਾ ਲਈ ਯੋਗ ਪ੍ਰਬੰਧ ਕੀਤਾ ਜਾਂਦਾ ਹੈ। ਕਿਸੇ ਪ੍ਰਾਈਵੇਟ ਜਾਂ ਪਬਲਕ ਸਕੂਲ ਵਿਚ ਦਾਖਲ ਕਰਾਇਆ ਜਾਂਦਾ ਹੈ ਅਤੇ ਘਟ ਤੋਂ ਘਟ ਮੁਢਲੀ ਵਿਦਿਯਾ, ਜੋ ਕਿ ਉਸ ਨੂੰ ਆਪਣੇ ਦੇਸ ਦਾ ਜ਼ੁਮੇਵਾਰ ਵਸਨੀਕ ਬਨਾਣ ਵਾਸਤੇ ਜ਼ਰੂਰੀ ਹੈ, ਜ਼ਰੂਰ ਦਿਤੀ ਜਾਂਦੀ ਹੈ। ਉਸ ਤੋਂ ਅਗੇ ਅਮੀਰ ਮਾਪੇ ਆਪਣੀਆਂ ਬੱਚੀਆਂ ਨੂੰ ਕਾਲਜ ਯਾ ਯੂਨੀਵਰਸਿਟੀ ਤਕ ਪੁਚਾਣਾ ਫਖਰ ਸਮਝਦੇ ਹਨ ਅਤੇ ਗਰੀਬ ਘਰਾਂ ਦੀਆਂ ਲੜਕੀਆਂ ਹੋਸ਼ ਆਉਣ ਤੇ ਆਪਣੇ ਪੈਰੀਂ ਆਪ ਖਲੋਣ ਦੀ ਹਿੰਮਤ ਧਾਰਦੀਆਂ ਹਨ। ਉੱਦਮ ਅਗੇ ਉਹ ਕੇਹੜੀ ਗੱਲ ਹੈ ਜੋ ਅਸੰਭਵ ਜਾਪੇ? ਇਹ ਲੜਕੀਆਂ ਆਪਣੀ ਪੜ੍ਹਾਈ ਦਾ ਖਰਚ ਕਿਰਤ ਕਰ ਕੇ ਕਮਾਉਂਦੀਆਂ ਹਨ ਅਤੇ ਆਪਣੇ ਆਪ ਨੂੰ ਆਰਥਕ ਸ੍ਵਤੰਤ੍ਰਤਾ ਦੇ ਦਰਵਾਜ਼ੇ ਤਕ ਲੈ ਜਾਣ ਦੀ ਸਬੀਲ ਬਣਾਉਂਦੀਆਂ ਹਨ। ਕੋਈ ਨ ਕੋਈ ਅਜੇਹਾ ਕਿੱਤਾ ਸਿੱਖ ਲੈਂਦੀਆਂ ਹਨ ਜਿਸ ਦੇ ਸਿੱਖਣ ਲਈ ਬਹੁਤਾ ਸਮਾਂ ਜਾਂ ਬਹੁਤਾ ਖਰਚ ਦਰਕਾਰ ਨ ਹੋਵੇ।

ਜਵਾਨ ਹੋਣ ਤੇ ਪੱਛਮੀ ਲੜਕੀ ਆਪਣੇ ਆਪ ਨੂੰ ਸਭ ਬੰਧਨਾਂ ਤੋਂ ਰਹਿਤ, ਹਾਂ! ਆਜ਼ਾਦ ਸਮਝਦੀ ਹੈ ਅਤੇ ਉਹ ਹੁੰਦੀ ਭੀ ਹੈ ਸਚ ਮੁਚ ਆਜ਼ਾਦ। ਦੁਨੀਆਂ ਵਿਚ ਕਿਸੇ ਪਾਸੇ ਵਿਚਰੇ ਉਸ ਨੂੰ ਕੋਈ ਰੁਕਾਵਟ ਨਹੀਂ। ਉਸ ਦੀ ਮਰਜ਼ੀ ਹੈ ਤਾਂ ਜਿਸ ਨਾਲ ਉਸ ਦਾ ਜੀ ਕਰੇ ਵਿਆਹ ਕਰਵਾ ਕੇ ਘਰ ਬੰਨ੍ਹ ਲਵੇ; ਜੇਕਰ ਹਾਲਾਂ ਆਜ਼ਾਦੀ ਮਾਨਣੀ