ਪੰਨਾ:ਪੂਰਬ ਅਤੇ ਪੱਛਮ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੨੫

ਬੜੀ ਬਰੀਕੀ ਨਾਲ ਛਾਨਬੀਨ ਕੀਤੀ ਜਾਂਦੀ ਹੈ ਤੇ ਹਰ ਪ੍ਰਕਾਰ ਦੇ ਮੌਕੇ ਤੇ ਉਸ ਨੂੰ ਪਰਖਿਆ ਜਾਂਦਾ ਹੈ ਕਿ ਉਹ ਕਿਸ ਤਰਾਂ ਵਰਤਾ ਕਰਦਾ ਹੈ। ਜਦ ਪੂਰਾ ਨਿਸਚਾ ਹੋ ਜਾਵੇ ਕਿ ਸਾਥੀ ਹਰ ਪਾਸਿਓਂ ਸੋਲਾਂ ਆਨੇ ਠੀਕ ਹੈ; ਸੁਭਾਵ, ਤਬੀਅਤ, ਆਦਤਾਂ ਤੇ ਆਸ਼ਾਵਾਂ, ਮਨ-ਪਸੰਦ ਹਨ ਤਦ ਅਖੀਰੀ ਫੈਸਲਾ ਕੀਤਾ ਜਾਂਦਾ ਹੈ।

ਵਿਆਹ ਸੰਬੰਧੀ ਗਲ ਬਾਤ ਕਰਨ ਵਿਚ ਪਹਿਲ ਕਿਸ ਵਲੋਂ ਹੁੰਦੀ ਹੈ? ਇਹ ਕਦਮ ਉਠਾਉਣ ਵਿਚ ਪਹਿਲ ਲੜਕੇ ਨੂੰ ਹੀ ਕਰਨੀ ਪੈਂਦੀ ਹੈ। ਜਦ ਇਹ ਜੋੜਾ ਇਕ ਦੂਸਰੇ ਸੰਬੰਧੀ ਪੂਰੀ ਪੂਰੀ ਵਾਕਫੀਅਤ ਪ੍ਰਾਪਤ ਕਰ ਲੈਂਦਾ ਹੈ ਅਤੇ ਜਦ ਲੜਕੇ ਨੂੰ ਇਹ ਪੂਰੀ ਆਸ ਹੋ ਜਾਂਦੀ ਹੈ ਕਿ ਜੇਕਰ ਉਸ ਨੇ ਵਿਆਹ ਸੰਬੰਧੀ ਸਲਾਹ ਦਿਤੀ ਤਾਂ ਮੰਨੀ ਜਾਵੇਗੀ, ਤਦ ਉਹ ਆਪ ਹੀ ਇਹ ਮੰਨਸ਼ਾ ਬੜੇ ਸੋਹਣੇ ਤੇ ਗੰਭੀਰ ਤ੍ਰੀਕੇ ਨਾਲ ਪ੍ਰਗਟ ਕਰਦਾ ਹੈ ਅਤੇ ਸੌ ਵਿਸਵੇ ਇਹ ਸਲਾਹ ਮੰਨੀ ਜਾਂਦੀ ਹੈ। ਪ੍ਰੰਤੂ ਜ਼ਰੂਰੀ ਨਹੀਂ ਕਿ ਇਹ ਸਲਾਹ ਜ਼ਰੂਰ ਹੀ ਮੰਨੀ ਜਾਵੇ, ਜੇਕਰ ਲੜਕੀ ਨੂੰ ਕਿਸੇ ਪ੍ਰਕਾਰ ਦੀ ਲੜਕੇ ਵਿਚ ਕਮੀ ਦਿਸਦੀ ਹੋਵੇ ਤਾਂ ਉਹ ਸ਼ਾਇਸਤਾ ਤ੍ਰੀਕੇ ਨਾਲ ਉਸ ਨੂੰ ਜਵਾਬ ਭੀ ਦੇ ਦਿੰਦੀ ਹੈ ਅਤੇ ਇਸ ਤਰਾਂ ਦੋਹਾਂ ਦੀ ਜਾਨ ਕੰਡਿਆਂ ਤੇ ਪੈਣੋਂ ਬਚਾ ਲੈਂਦੀ ਹੈ। ਜੇਕਰ ਹਾਂ ਹੋ ਜਾਵੇ ਤਾਂ ਥੋੜੇ ਦਿਨਾਂ ਵਿਚ ਮੰਗਣੀ ਹੋ ਜਾਂਦੀ ਹੈ ਅਤੇ ਇਸ ਸਮੇਂ ਲੜਕੇ ਵਲੋਂ ਲੜਕੀ ਨੂੰ ਇਕ ਅੰਗੂਠੀ ਭੇਟਾ ਹੁੰਦੀ ਹੈ ਜੋ ਕਿ ਉਹ ਆਪਣੇ ਖੱਬੇ ਹੱਥ ਦੀ ਚੀਚੀ ਨਾਲ ਦੀ