ਪੰਨਾ:ਪੂਰਬ ਅਤੇ ਪੱਛਮ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੦

ਪੂਰਬ ਅਤੇ ਪੱਛਮ

ਪ੍ਰਵਿਰਤ ਹੈ। ਆਪਣੇ ਪਾਏ ਦਾ ਸਾਥੀ, ਪ੍ਰਸਪਰ ਪ੍ਰੇਮ ਤੇ ਸਮਾਨ ਸੁਭਾ ਵਿਆਹ ਕਰਵਾਉਣ ਦੀਆਂ ਆਦਰਸ਼ਕ ਹਾਲਤਾਂ ਹਨ।

ਸਾਡੇ ਮੁਲਕ ਵਿਚ ਜੋ ਆਮ ਖਿਆਲ ਪ੍ਰਚਲਤ ਹੈ ਕਿ ਪੱਛਮੀ ਦੇਸਾਂ ਦੇ ਲੜਕੇ ਲੜਕੀਆਂ ਵਿਆਹ ਸੰਬੰਧੀ ਆਪਣੇ ਮਾਪਿਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਅਸਲੀ ਵਾਕਿਆਤ ਤੋਂ ਕਾਫੀ ਦੂਰ ਹੈ। ਅਸਲੀਅਤ ਇਹ ਹੈ ਕਿ ਵਿਆਹ ਕਰਵਾਉਣ ਦਾ ਅਖੀਰੀ ਫੈਸਲਾ ਲੜਕੇ ਲੜਕੀ ਦੇ ਆਪਣੇ ਹਥ ਹੈ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਕਿਸੇ ਨਾਲ ਵਿਆਹ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੇ। ਪ੍ਰੰਤੂ ਆਮ ਤੌਰ ਤੇ ਲੜਕੇ ਲੜਕੀਆਂ ਵਿਆਹ ਕਰਵਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਰਜ਼ਾਮੰਦੀ ਪ੍ਰਾਪਤ ਕਰ ਹੀ ਲੈਂਦੇ ਹਨ ਅਤੇ ਮਾਪਿਆਂ ਵਲੋਂ ਭੀ ਆਮ ਤੌਰ ਤੇ, ਜੇਕਰ ਦੁਸਰੇ ਸਾਥੀ ਵਿਚ ਕੋਈ ਬੱਜਰ ਔਗਣ ਜਾਂ ਊਣਤਾਈ ਨਾ ਹੋਵੇ, ਬਣਦੇ ਕੰਮ ਵਿਚ ਢੁਚਰ ਘਟ ਹੀ ਡਾਹੀ ਜਾਂਦੀ ਹੈ। ਵੈਸੇ ਇਸ ਗਲ ਵਿਚ ਝੂਠ ਨਹੀਂ ਕਿ ਜੇਕਰ ਮਾਪਿਆਂ ਦੀ ਰਜ਼ਾਮੰਦੀ ਨ ਹੋਵੇ ਤਾਂ ਮਰਜ਼ੀ ਵਿਆਹ ਕਰਵਾਉਣ ਵਾਲਿਆਂ ਦੀ ਹੀ ਚਲੇਗੀ ਅਤੇ ਵਿਆਹ ਮਾਪਿਆਂ ਦੀ ਨਰਾਜ਼ਗੀ ਸਹਾਰਕੇ ਭੀ ਕੀਤਾ ਜਾਵੇਗਾ ਕਿਉਂਕਿ ਉਹ ਲੋਕ ਆਪਣੇ ਇਸ ਮੁਢਲੇ ਹੱਕ ਨੂੰ ਕਿਸੇ ਗਲ ਤੋਂ ਭੀ ਕੁਰਬਾਨ ਕਰਨ ਨੂੰ ਤਿਆਰ ਨਹੀਂ, ਬਲਕਿ ਇਸ ਦੇ ਉਲਟ ਆਪਣੇ ਪ੍ਰੇਮ ਨੂੰ ਤੋੜ ਨਿਭਾਉਣ ਦੀ ਖਾਤਰ ਉਹ ਹਰ ਇਕ