ਪੰਨਾ:ਪੂਰਬ ਅਤੇ ਪੱਛਮ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪

ਪੂਰਬ ਅਤੇ ਪੱਛਮ

ਸੰਭਵ ਹੈ ਕਿ ਕਿਸੇ ਥੋੜੇ ਪੜ੍ਹੇ ਹੋਏ ਪਾਠਕ ਦੇ ਦਿਲ ਵਿਚ ਇਹ ਸ਼ੰਕਾ ਫੁਰੇ ਤੇ ਝਟ ਪਟ ਉਹ ਕਹਿ ਉਠੇ ਕਿ "ਲਓ ਜੀ, ਹੁਣ ਵਿਆਹ ਕਰਵਾਉਣ ਲਈ ਭੀ ਯੂਨੀਵਰਸਿਟੀ ਦੇ ਗੈਜੁਏਟ ਹੋਣਾ ਜ਼ਰੂਰੀ ਹੈ! ਜੇਕਰ ਇਹ ਗਲ ਸਚੀ ਹੈ ਤਾਂ ਫੇਰ ਅਨਪੜ੍ਹਾਂ ਤੇ ਬੀ. ਏ. ਤੋਂ ਘਟ ਪੜ੍ਹੇ ਹੋਇਆਂ ਦੇ ਵਿਆਹਾਂ ਨੂੰ ਕੀ ਕਹਾਂਗੇ?"। ਅਜੇਹੇ ਸਜਣਾਂ ਦੀ ਸੇਵਾ ਵਿਚ ਅਸੀਂ ਬੇਨਤੀ ਕਰਾਂਗੇ ਕਿ ਸਾਡੀ ਵਿਚਾਰ ਆਦਰਸ਼ਕ ਵਿਆਹ ਸੰਬੰਧੀ ਹੋ ਰਹੀ ਹੈ। ਕੇਵਲ ਵਿਆਹ ਸੰਬੰਧੀ ਨਹੀਂ। ਅਨਪੜ੍ਹ ਤੇ ਥੋੜੇ ਪੜ੍ਹੇ ਜੋੜਿਆਂ ਨੂੰ ਭੀ ਤਾਂ ਵਿਆਹ ਹੀ ਕਹਾਂਗੇ ਪ੍ਰੰਤੁ ਉਸ ਨੂੰ ਅਸੀਂ ਆਦਰਸ਼ਕ ਵਿਆਹ ਨਹੀਂ ਕਹਿ ਸਕਦੇ। ਜੇਕਰ ਇਸ ਗਲ ਵਿਚ ਝੂਠ ਹੋਵੇ ਤਾਂ ਅਜ਼ਮਾ ਕੇ ਦੇਖ ਲਵੋ। ਜੋ ਸ਼ਾਂਤੀ, ਗੰਭੀਰਤਾ, ਪ੍ਰਸਪਰ ਸਤਿਕਾਰ ਤੇ ਪ੍ਰੇਮ ਤੁਹਾਨੂੰ ਪੂਰੇ ਪੜ੍ਹੇ ਲਿਖੇ ਜਾਂ ਅਨਪੜ੍ਹ ਜੋੜਿਆਂ ਦੇ ਘਰਾਂ ਦੇਖਣ ਦਾ ਅਵਸਰ ਮਿਲੇ ਗਾ ਉਹ ਥੋੜੇ ਪੜ੍ਹੇ ਜਾਂ ਅਨਪੜ੍ਹ ਜੋੜਿਆਂ ਦੇ ਘਰਾਂ ਵਿਚ ਦੇਖਣਾ ਨਸੀਬ ਨਹੀਂ ਹੁੰਦਾ। ਤਾਂ ਤੇ ਆਦਰਸ਼ਕ ਵਿਆਹ ਲਈ ਪੂਰਣ ਵਿਦਿਯਾ ਹੋਣੀ ਇਕ ਅਤਿ ਲੋੜੀਂਦਾ ਗੁਣ ਹੈ।

ਚੰਗਾ ਘਰਾਣਾ:———ਅਸਾਡੇ ਪੇਂਡੂ ਇਲਾਕੇ ਵਿਚ ਇਹ ਕਹਾਵਤ ਮਸ਼ਹੂਰ ਹੈ ਕਿ "ਬਲਦ ਲਈਏ ਲਾਣੇ ਦਾ ਤੇ ਧੀ ਲਈਏ ਘਰਾਣੇ ਦੀ"। ਇਸ ਕਹਾਵਤ ਵਿਚ ਬਹੁਤ