ਪੰਨਾ:ਪੂਰਬ ਅਤੇ ਪੱਛਮ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੪੫

ਕੁਝ ਸਚਾਈ ਹੈ। ਆਦਰਸ਼ਕ ਵਿਆਹ ਲਈ ਜ਼ਰੂਰੀ ਹੈ ਕਿ ਜੋੜੀ ਦੇ ਦੋਵੇਂ ਸਾਥੀ ਚੰਗੇ ਘਰਾਣਿਆਂ ਵਿਚੋਂ ਹੋਣ। ਸਿਆਣਿਆਂ ਕਿਹਾ ਹੈ ਕਿ "ਥੰਦੇ ਭਾਂਡਿਆਂ ਦੀ ਥੰਦਿਆਈ ਨਹੀਂ ਜਾਂਦੀ"। ਭਾਵੇਂ ਕਾਂਗਿਆਰੀ ਵਿਚੇ ਹੀ ਹੁੰਦੀ ਹੈ, ਪ੍ਰੰਤੂ ਅਜੇਹੀਆਂ ਇੱਕੜ ਦੁੱਕੜ ਹਾਲਤਾਂ ਵਲ ਖਿਆਲ ਨ ਕਰਦੇ ਹੋਏ ਅਸੀਂ ਆਮ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਚੰਗੇ, ਸੁਚੇ ਅਤੇ ਸਚੇ ਘਰਾਣਿਆਂ ਦੇ ਬੱਚੇ ਚੰਗੇ ਹੀ ਹੋਣਗੇ। ਜਿਸ ਤਰਾਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਪਕੜਦਾ ਹੈ ਉਸੇ ਤਰਾਂ ਬਾਲ ਭੀ ਆਪਣੇ ਮਾਪਿਆਂ ਤੇ ਆਪ ਤੋਂ ਵਡਿਆਂ ਵਲ ਤਕ ਕੇ ਉਨ੍ਹਾਂ ਦੇ ਪੂਰਨਿਆਂ ਤੇ ਹੀ ਚਲਣ ਦੀ ਕੋਸ਼ਿਸ਼ ਕਰਦੇ ਹਨ। ਬਚਪਨ ਦੀਆਂ ਆਦਤਾਂ ਅਤੇ ਜਵਾਨੀ ਦੇ ਸੁਭਾਵ ਪੂਰਣ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਵਿਆਹ ਕਰਵਾਉਣ ਵੇਲੇ ਦੋਹਾਂ ਪਾਸਿਆਂ ਦੇ ਘਰਾਣਿਆਂ ਦਾ ਖਾਸ ਖਿਆਲ ਰਖਿਆ ਜਾਵੇ।

ਦੇਹ ਅਰੋਗਤਾ:———ਇਹ ਗਲ ਸਾਨੂੰ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਅਸਾਡੇ ਦੇਸ਼ ਵਿਚ ਵਿਆਹ ਸਮੇਂ ਲੜਕੇ ਤੇ ਲੜਕੀ ਦੀ ਦੇਹ ਅਰੋਗਤਾ ਸੰਬੰਧੀ ਆਮ ਤੌਰ ਤੇ ਕੋਈ ਖਾਸ ਪੜਚੋਲ ਨਹੀਂ ਕੀਤੀ ਜਾਂਦੀ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਸ ਅਨਗਹਿਲੀ ਦੀ ਸਜ਼ਾ ਫੇਰ ਸਾਰੀ ਉਮਰ ਭੋਗਣੀ ਪੈਂਦੀ ਹੈ। ਆਮ ਹਾਲਤਾਂ ਵਿਚ ਤਾਂ ਇਹ ਜ਼ਰੂਰੀ ਪੜਚੋਲ ਸੰਗ ਸੰਗਾਈ