ਪੰਨਾ:ਪੂਰਬ ਅਤੇ ਪੱਛਮ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੦

ਪੂਰਬ ਅਤੇ ਪੱਛਮ

ਜ਼ਿੰਦਗੀ ਦੀ ਸਾਰੀ ਖੁਸ਼ੀ ਮਿਟੀ ਵਿਚ ਰੁਲ ਜਾਂਦੀ ਹੈ। ਇਸ ਸੰਬੰਧ ਵਿਚ ਮੈਨੂੰ ਇਕ ਵਾਰ ਸ਼ਿਮਲੇ ਵਿਚ ਦੇਖੀ ਹੋਈ ਹਾਲਤ ਯਾਦ ਆਉਂਦੀ ਹੈ। ਇਕ ਸੜਕ ਉਤੇ ਟੁਰੇ ਪਏ ਜਾਂਦੇ ਸਾਂ ਕਿ ਹੇਠਲੇ ਬੰਗਲੇ ਵਿਚੋਂ ਯਕਾ ਯਕ ਮੈਂ ਮੈਂ, ਤੂੰ ਤੂੰ ਦੀ ਆਵਾਜ਼ ਆਈ। ਕੁਝ ਅਗੇ ਹੋਏ ਤਾਂ ਸੜਕ ਉਤੇ ਖਲੋਤੇ ਕਈ ਆਦਮੀ ਹੇਠਾਂ ਨੂੰ ਨਜ਼ਰਾਂ ਕਰੀ ਇਸ ਕੋਠੀ ਵਲ ਤਕ ਰਹੇ ਸਨ। ਇਹ ਦੇਖਕੇ ਅਸੀਂ ਭੀ ਉਥੇ ਖਲੋ ਗਏ। ਖਲੋ ਕੇ ਕੀ ਦੇਖਿਆ ਤੇ ਸੁਣਿਆ? ਇਕ ਸੂਟਡ ਬੂਟਡ ਨੌਜਵਾਨ ਹਥ ਵਿਚ ਹੈਟ ਫੜੀ ਹੋਈ ਦਰਵਾਜ਼ੇ ਵਿਚ ਖਲੋਤਾ ਹੈ ਤੇ ਧੀਮੀ ਆਵਾਜ਼ ਨਾਲ ਕਹਿ ਰਿਹਾ ਹੈ, "ਮੈਂ ਕਹਿੰਦਾ ਹਾਂ ਤੁਸੀਂ ਆਰਾਮ ਨਾਲ ਅੰਦਰ ਬੈਠ ਜਾਓ। ਮੈਂ ਦਫਤ੍ਰੋਂ ਹੋ ਆਵਾਂ ਫੇਰ ਸਭ ਕੁਝ ਠੀਕ ਹੋ ਜਾਵੇਗਾ।" ਉਧਰ ਅੰਦਰੋਂ ਕੜਕਦੀ ਅਵਾਜ਼ ਵਿਚ ਉਤ੍ਰ ਆਇਆ, "ਤੂੰ ਜ਼ਰਾ ਬੂਹਿਓਂ ਬਾਹਰ ਤਾਂ ਹੋ; ਸਭ ਕੁਝ ਪਤਾ ਲਗ ਜਾਵੇਗਾ। ਮੈਂ ਅਗ ਲਾਉਂਦੀ ਹਾਂ ਤੇਰੀਆਂ ਤਸੱਲੀਆਂ ਨੂੰ ਤੇ ਸਾੜਦੀ ਹਾਂ ਤੇਰੇ ਵਾਇਦੇ। ਮੈਨੂੰ ਕੋਈ ਲੋੜ ਨਹੀਂ ਕਿ ਅਜੇਹੇ ਘਰ ਵਿਚ ਮੈਂ ਆਪਣੀ ਜ਼ਿੰਦਗੀ ਬਰਬਾਦ ਕਰਾਂ। ਬਸ, ਹੁਣ ਮੇਰੀ ਬਸ ਹੀ ਹੋ ਗਈ। ਤੂੰ ਚਲ ਦਫਤ੍ਰ ਨੂੰ ਤੇ ਮੇਰਾ ਰਬ ਵਾਲੀ"। ਇਹ ਸਭ ਕੁਝ ਸੁਣਕੇ ਬੜੀ ਹੈਰਾਨੀ ਹੋਈ। ਵਿਚਾਰ ਕਰਨ ਤੋਂ ਇਸੇ ਸਿੱਟੇ ਤੇ ਪੁੱਜੇ ਕਿ ਇਹ ਸਭ ਦੁਖੜੇ ਅਮਿਲਤ ਸੁਭਾਵਾਂ ਦੇ ਕਾਰਨ ਹੀ ਹਨ।

ਤਾਂ ਤੇ ਜ਼ਰੂਰੀ ਹੈ ਕਿ ਆਦਰਸ਼ਕ ਜ਼ਿੰਦਗੀ ਬਸਰ