ਪੰਨਾ:ਪੂਰਬ ਅਤੇ ਪੱਛਮ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੬

ਪੂਰਬ ਅਤੇ ਪੱਛਮ

ਵਿਚ ਅਜੇਹਾ ਖਰਚ ਸ੍ਰਕਾਰੋਂ ਭੀ ਮਿਲ ਜਾਂਦਾ ਹੈ।

ਇਸ ਸਬੰਧ ਵਿਚ ਖਾਸ ਦੇਖਣ ਵਾਲੀ ਗੱਲ ਇਹ ਹੈ ਕਿ ਸ਼ੁਰੂ ਤੋਂ ਲੈ ਕੇ ਅਖੀਰ ਤਕ ਬੱਚੇ ਦੀ ਪ੍ਰਵਰਿਸ਼, ਘਰ ਵਿਚ ਹੋਵੇ ਜਾਂ ਨਰਸਰੀ ਵਿਚ, ਬੜੇ ਸਾਇੰਟੀਫਿਕ ਤ੍ਰੀਕੇ ਅਨੁਸਾਰ ਕੀਤੀ ਜਾਂਦੀ ਹੈ। ਉਸ ਦੇ ਕਪੜੇ ਸਾਦਾ ਸਾਫ, ਉਸ ਨੂੰ ਦੁਧ ਉਸ ਦੀ ਉਮਰ ਦੇ ਮੁਤਾਬਿਕ ਵੇਲੇ ਸਿਰ, ਭਾਵੇਂ ਰਾਤ ਨੂੰ ਹਰ ਦੋ ਤਿੰਨ ਘੰਟੇ ਮਗਰੋਂ ਜਾਗਣਾ ਪਵੇ, ਅਤੇ ਉਸ ਦੀ ਨੀਂਦਰ ਆਦਿ ਦਾ ਪੂਰਾ ਪੁਰਾ ਖਿਆਲ ਰਖਿਆ ਜਾਂਦਾ ਹੈ। ਜੰਮਦੇ ਬੱਚੇ ਨੂੰ ਤੋਲਿਆ ਜਾਂਦਾ ਹੈ ਅਤੇ ਫਿਰ ਕੁਝ ਦਿਨਾਂ ਲਈ ਹਰ ਰੋਜ਼, ਹਫਤੇ ਡੇਢ ਹਫਤੇ ਮਗਰੋਂ ਅਤੇ ਫੇਰ ਹਰ ਮਹੀਨੇ ਉਸ ਦਾ ਵਜ਼ਨ ਕੀਤਾ ਜਾਂਦਾ ਹੈ ਅਤੇ ਉਸ ਦੀ ਜਿਸਮਾਨੀ ਪ੍ਰਫੁਲਤਾ ਦਾ ਬਾਕਾਇਦਾ ਚਾਰਟ ਬਣਾਇਆ ਜਾਂਦਾ ਹੈ।

ਵੈਸੇ ਤਾਂ ਭਾਵੇਂ ਪੱਛਮੀ ਮਾਂ ਆਪਣੇ ਬੱਚੇ ਦੀ ਪ੍ਰਵਰਿਸ਼ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛਡਦੀ, ਪ੍ਰੰਤੂ ਇਹ ਆਪਣੀ ਖੂਬਸੂਰਤੀ ਨੂੰ ਇਸ ਤੋਂ ਕੁਰਬਾਨ ਕਰਨ ਲਈ ਤਿਆਰ ਨਹੀਂ। ਇਹੀ ਕਾਰਨ ਹੈ ਕਿ ਬਾਵਜੂਦ ਡਾਕਟਰਾਂ ਦੀ ਇਸ ਰਾਏ ਦੇ ਕਿ ਘਟੋ ਘਟ ਪਹਿਲੇ ਛੇ ਸੱਤ ਮਹੀਨਿਆਂ ਵਿਚ ਬੱਚੇ ਲਈ ਮਾਂ ਦਾ ਦੁਧ ਸਭ ਤੋਂ ਵਧੀਆ ਖੁਰਾਕ ਹੈ, ਆਮ ਤੌਰ ਤੇ ਪੱਛਮੀ ਮਾਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਹੀ ਓਪਰੇ ਦੁਧ ਤੇ ਪਾਲਦੀ ਹੈ। ਇਹ ਆਦਤ ਸਾਡੇ ਮੁਲਕ ਵਿਚ ਭੀ ਪੜ੍ਹੇ ਲਿਖੇ ਟਾਵੇਂ ਟਾਵੇਂ ਘਰੀਂ ਪੈ ਰਹੀ ਹੈ ਅਤੇ ਡਰ ਹੈ ਕਿ