ਪੰਨਾ:ਪੂਰਬ ਅਤੇ ਪੱਛਮ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੮

ਪੂਰਬ ਅਤੇ ਪੱਛਮ

ਉਸੇ ਵਿਚ ਟੱਟੀ ਕਰੇ ਤੇ ਉਸੇ ਵਿਚ ਪਿਸ਼ਾਬ! ਸੋ, ਇਨ੍ਹਾਂ ਖੁਲੀਆਂ ਖੇਡਾਂ ਵਿਚ ਬੱਚੇ ਦੀ ਟੱਟੀ ਪਿਸ਼ਾਬ ਦਾ ਗੰਦ ਬਿਸਤ੍ਰੇ ਦੇ ਕਪੜਿਆਂ ਨੂੰ ਖਾਸ ਕਰਕੇ ਮੰਜੇ ਦੇ ਵਾਣ ਨੂੰ ਭੀ ਸਾੜ ਬਟਦਾ ਹੈ। ਬੱਚੇ ਤੇ ਮਾਂ ਦੇ ਕਪੜਿਆਂ, ਬਿਸਤ੍ਰੇ ਅਤੇ ਮੰਜੇ ਵਿਚੋਂ ਉਹ ਬਦਬੂ ਆਉਂਦੀ ਹੈ ਜੋ ਕਿ ਕਿਸੇ ਸਫਾਈ ਪਸੰਦ ਆਦਮੀ ਨੂੰ ਪਾਸ ਨਹੀਂ ਬੈਠਣ ਦਿੰਦੀ। ਅਜੇਹੀ ਹਾਲਤ ਵਿਚ ਪਲੇ ਬਚਿਆਂ ਦੀ ਸੇਹਤ ਜਾਂ ਦਿਮਾਗ਼ ਜੋ ਹੋਵੇਗਾ ਉਸ ਦਾ ਅਸੀਂ ਆਪ ਹੀ ਅਨੁਮਾਨ ਲਾ ਸਕਦੇ ਹਾਂ।

ਜਦ ਬੱਚਾ ਕੁਝ ਵਡਾ ਹੋ ਕੇ ਆਪਣੇ ਆਪ ਜਾਂ ਘਰ ਤੋਂ ਬਾਹਰ ਦੇ ਸਾਥੀਆਂ ਨਾਲ ਖੇਡਣ ਲਗਦਾ ਹੈ ਤਾਂ ਪੱਛਮੀ ਮਾਂ ਉਸ ਨੂੰ ਵੰਨ ਸੁਵੰਨੇ ਖਿਲਾਉਣੇ ਲਿਆ ਦੇਂਦੀ ਹੈ। ਉਸਦੀ ਹਰ ਇਕ ਚਾਲ ਨੂੰ ਬੜੇ ਗਹੁ ਨਾਲ ਦੇਖਦੀ ਹੈ ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਭੈੜੀ ਵਾਦੀ ਪੈਣ ਤੋਂ ਆਪਣੀ ਅਕਲ ਦੇ ਤਾਣ ਰੋਕਦੀ ਹੈ। ਸਾਡੇ ਵਾਂਗ ਨਹੀਂ ਕਿ ਜ਼ਰਾ ਕ ਬੱਚੇ ਨੇ ਕਿਸੇ ਗਲ ਦੀ ਅੜੀ ਕੀਤੀ ਤਾਂ ਉਸ ਦੇ ਫਾੜ ਕਰਦੀ ਐਸੀ ਚੁਪੇੜ ਵੱਜੀ ਜਿਸਦੀਆਂ ਚਾਰੇ ਉਂਗਲੀਆਂ ਉਸ ਮਸੂਮ ਦੇ ਚੇਹਰੇ ਤੇ ਕਾਫੀ ਦੇਰ ਤਕ ਖੜੀਆਂ ਉਸਦੀ ਮਾਂ ਜਾਂ ਬਾਪ ਦੇ ਪਸੂ ਪੁਣੇ ਦਾ ਸਬੂਤ ਦੇਂਦੀਆਂ ਹਨ ਅਤੇ ਬੱਚੇ ਦੀਆਂ ਅੰਦਰਲੀਆਂ ਰੁਚੀਆਂ ਨੂੰ ਉਥੇ ਹੀ ਦਬਾਉਣ ਦਾ ਕਾਰਨ ਬਣਕੇ ਉਸਦੀ ਜਿਸਮਾਨੀ, ਇਖਲਾਕੀ ਤੇ ਦਿਮਾਗੀ ਪ੍ਰਫਲਤਾ ਨੂੰ ਢਾਹ ਲਾਉਂਦੀਆਂ ਹਨ। ਪ੍ਰੰਤੂ ਪੱਛਮੀ ਮਾਂ ਨੂੰ ਇਹ ਸਮਝ ਹੈ ਕਿ ਇਸ ਕੋਮਲ ਫੁੱਲ ਨੂੰ ਝਿੜਕਣਾ ਨਹੀਂ, ਇਸ ਨਾਲ ਗੁਸੇ ਨਹੀਂ