ਪੰਨਾ:ਪੂਰਬ ਅਤੇ ਪੱਛਮ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੨

ਪੂਰਬ ਅਤੇ ਪੱਛਮ

ਸੁਆਣੀ ਆਮ ਤੌਰ ਤੇ ਫੁਲਾਂ ਦੀ ਬੜੀ ਚਾਹਵਾਨ ਹੈ। ਜੇਕਰ ਆਪਣੇ ਘਰ ਦਾ ਹੀ ਬਗੀਚਾ ਹੈ ਤਾਂ ਮਾਲੀ ਸਵੇਰ ਸਾਰ ਕਈ ਗੁਲਦਸਤੇ ਤਾਜ਼ਾ ਫੁਲਾਂ ਦੇ ਬਣਾ ਕੇ ਇਸਦੇ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਇਹ ਸਤਿਕਾਰ ਨਾਲ ਲੈ ਕੇ ਬੈਠਕ ਤੇ ਹੋਰ ਕਮਰਿਆਂ ਵਿਚ ਵਖੋ ਵਖ ਥਾਈਂ ਰਖ ਦੇਂਦੀ ਹੈ। ਦਸਾਂ ਮਿੰਟਾਂ ਵਿਚ ਘਰ ਫੁਲਾਂ ਦੀ ਖੁਸ਼ਬੂ ਨਾਲ ਮਹਿਕ ਉਠਦਾ ਹੈ। ਜੇਕਰ ਘਰ ਦਾ ਬਗੀਚਾ ਨਹੀਂ ਤਾਂ ਦੋ ਤਿੰਨ ਰਲਦਸਤੇ ਬਜ਼ਾਰੋਂ ਮੁਲ ਲੈ ਕੇ ਭੀ ਸੁਆਣੀ ਆਪਣੇ ਘਰ ਨੂੰ ਸਜਾਵੇਗੀ। ਪੱਛਮੀ ਮੁਲਕਾਂ ਵਿਚ ਫੁਲਾਂ ਦੇ ਗੁਲਦਸਤਿਆਂ ਤੋਂ ਕੋਈ ਨਕਰਮਣ ਘਰ ਹੀ ਵਾਂਝਾ ਰਹਿੰਦਾ ਹੋਵੇਗਾ।

ਰਸੋਈ ਆਮ ਤੌਰ ਤੇ ਘਰ ਦੇ ਪਿਛਲੇ ਹਿਸੇ ਵਿਚ ਬਣੀ ਹੋਈ ਹੁੰਦੀ ਹੈ। ਰਸੋਈ ਦਾ ਕੰਮ ਕਾਰ ਕਰਦਿਆਂ ਚੂੰਕਿ ਉਥੇ ਭਾਜੀਆਂ ਵਗੈਰਾ ਦੇ ਛਿੱਲੜ, ਖਾਲੀ ਡਬੀਆਂ, ਕਾਗਜ਼ ਦੇ ਲਫਾਫੇ ਆਦਿ ਕਈ ਕੁਝ ਖਿਲਰ ਜਾਣ ਦਾ ਡਰ ਹੈ ਇਸ ਲਈ ਅਜੇਹੀਆਂ ਚੀਜ਼ਾਂ ਦੀ ਸੰਭਾਲ ਲਈ ਰਸੋਈ ਵਿਚ ਇਕ ਬਾਲਟੀ ਜਾਂ ਕਨਸਤਰ ਜਿਹਾ ਰਖਿਆ ਹੋਇਆ ਹੁੰਦਾ ਹੈ ਜਿਸ ਨੂੰ ਗਾਰਬੇਜ ਬਕਟ ਜਾਂ ਕੈਨ ਕਹਿੰਦੇ ਹਨ। ਜਦ ਇਹ ਭਰ ਗਈ ਤਾਂ ਘਰ ਦੇ ਪਿਛਵਾੜੇ ਪਏ ਵਡੇ ਢੋਲ ਵਿਚ ਪਾ ਦਿਤੀ। ਇਸ ਪ੍ਰਕਾਰ ਰਸੋਈ ਵਿਚ ਗੰਦ ਪੈਣੋ ਬਚਾਇਆ ਜਾਂਦਾ ਹੈ ਅਤੇ ਹਰ ਇਕ ਖਾਣੇ ਮਗਰੋਂ ਰਸੋਈ ਨੂੰ ਧੋਤਾ ਜਾਂਦਾ ਹੈ। ਇਹ ਗੰਦਾ ਪਾਣੀ ਇਕ ਛੋਟੇ ਜਿਹੇ ਨਲਕੇ ਦੀ