ਪੰਨਾ:ਪੂਰਬ ਅਤੇ ਪੱਛਮ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੬

ਪੂਰਬ ਅਤੇ ਪੱਛਮ

ਹੈ ਉਸ ਨੂੰ ਸਭ ਦੀ ਮਿਲਵੀਂ ਤਾਕਤ ਨਾਲ ਸਿਰੇ ਚੜ੍ਹਾਇਆ ਜਾਂਦਾ ਹੈ।

ਰਲਕੇ ਬੈਠਣਾ, ਪ੍ਰਸਪਰ ਪਿਆਰ ਅਤੇ ਹਮਦਰਦੀ, ਆਪਸ ਵਿਚ ਇਕੱਠਾ ਖਾਣਾ ਪੀਣਾ, ਦੁਨਿਆਵੀ ਰਿਸ਼ਤਿਆਂ ਸੰਬੰਧੀ ਕੋਈ ਭਿੰਨ ਭੇਦ ਨ ਸਮਝਣਾ, ਅਤੇ ਸੁਸਾਇਟੀ ਦੀ ਸਮੁਚੀ ਉਨਤੀ ਲਈ ਸਭ ਨੇ ਇਕੱਤ੍ਰ ਹੋ ਕੇ ਇਕੱਠਾ ਕੰਮ ਕਰਨਾ, ਇਹ ਹਨ ਪੱਛਮੀ ਸਸਾਇਟੀ ਦੇ ਗੁਣ ਜੋ ਅਸੀਂ ਉਨ੍ਹਾਂ ਤੋਂ ਲੈ ਸਕਦੇ ਹਾਂ ਅਤੇ ਜਿਨ੍ਹਾਂ ਦੀ ਹੋਂਦ ਵਿਚ ਸਾਡੀ ਸੁਸਾਇਟੀ ਦੀ ਕਾਇਆਂ ਪਲਟ ਸਕਦੀ ਹੈ।

੨-ਇਕਹਿਰੇ ਤੇ ਇਕੱਠੇ ਟੱਬਰ

ਇਕ ਹੋਰ ਗਲ ਜਿਸ ਵਿਚ ਪੱਛਮੀ ਸੁਸਾਇਟੀ ਸਾਡੇ ਨਾਲੋਂ ਵਿਸ਼ੇਸ਼ਤਾ ਰਖਦੀ ਹੈ ਉਹ ਹੈ ਟੱਬਰਾਂ ਦੀ ਬਣਤਰ। ਜਿਸ ਤਰਾਂ ਆਮ ਤੌਰ ਤੇ ਸਾਡੇ ਦੇਸ ਵਿਚ ਇਕੱਠੇ ਟੱਬਰ ਹਨ, ਅਰਥਾਤ ਦੋ ਯਾ ਤਿੰਨ ਪੁਸ਼ਤਾਂ ਤਕ ਇਕਠੇ ਰਹਿੰਦੇ ਹਨ ਤਾਂ ਤੇ ਨ ਕੇਵਲ ਆਦਮੀ ਦੇ ਬਿਰਧ ਮਾਤਾ ਪਿਤਾ, ਬਲਕਿ ਸਾਰੇ ਭਾਈ, ਉਨ੍ਹਾਂ ਦੇ ਟੱਬਰ, ਬਾਲ ਬੱਚੇ ਆਦਿ ਤੇ ਆਪਣੇ ਬਾਲ ਬੱਚੇ ਸਭ ਇਕੇ ਟੱਬਰ ਵਿਚ ਹੀ ਰਹਿੰਦੇ ਹਨ, ਇਸੇ ਪ੍ਰਕਾਰ ਪੱਛਮ ਵਿਚ ਆਮ ਤੌਰ ਤੇ ਇਕਹਿਰੇ ਟੱਬਰ ਪਾਏ ਜਾਂਦੇ ਹਨ। ਇਸ ਇਕਹਿਰੇ ਟੱਬਰ ਦਾ ਮੁਢ ਲੜਕੇ ਦੀ ਸ਼ਾਦੀ ਹੋਣ ਤੇ ਬੱਝ ਜਾਂਦਾ ਹੈ ਅਤੇ ਇਸ ਵਿਚ ਕੇਵਲ ਆਦਮੀ, ਉਸਦੀ ਸੁਪਤਨੀ ਅਤੇ ਉਨ੍ਹਾਂ ਦੇ ਬੱਚੇ ਹੀ ਰਹਿੰਦੇ ਹਨ; ਨ ਤੇ ਬਢੇ ਮਾਈ ਬਾਪ ਵਾਸਤੇ ਇਸ