ਪੰਨਾ:ਪੂਰਬ ਅਤੇ ਪੱਛਮ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੦੩

ਭਾਵੇਂ ਇਸ ਸੁਸਾਇਟੀ ਦਾ ਮੁਢ ਤਾਂ ਪੱਛਮੀ ਦੇਸਾਂ ਵਿਚ ਹੀ ਬੱਝਾ ਹੈ, ਹੁਣ ਇਸ ਦੀਆਂ ਸ਼ਾਖਾਂ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਪਾਈਆਂ ਜਾਂਦੀਆਂ ਹਨ। ਹਿੰਦੁਸਤਾਨ ਵਿਚ ਭੀ ਇਸ ਦੀ ਸ਼ਾਖ ਹੈ ਅਤੇ ਬਹੁਤ ਸਾਰੇ ਧਨਾਢ ਆਦਮੀ ਇਸਦੇ ਮੈਂਬਰ ਹਨ।

ਪੱਛਮੀ ਦੇਸਾਂ ਦੀਆਂ ਸਮਾਜਕ ਸੰਪਰਦਾਵਾਂ ਵਿਚ ਦੇਖਣ ਵਾਲੀ ਖਾਸ ਗਲ ਇਹ ਹੈ ਕਿ ਹਰ ਇਕ ਮੈਂਬਰ ਆਪਣੀ ਜ਼ੁਮੇਵਾਰੀ ਪੂਰੇ ਤੌਰ ਨਾਲ ਨਿਭਾਉਂਦਾ ਹੈ, ਵੇਲੇ ਸਿਰ ਸਭ ਮੈਂਬਰਾਂ ਦਾ ਚੰਦਾ ਆ ਜਾਂਦਾ ਹੈ ਅਤੇ ਜੇਕਰ ਕਿਸੇ ਖਾਸ ਕਾਰਜ ਲਈ ਸਪੈਸ਼ਲ ਉਗਰਾਹੀ ਲਗੇ ਤਾਂ ਕਿਸੇ ਨੂੰ ਇਨਕਾਰ ਨਹੀਂ, ਲੀਡਰ ਦੀ ਹਰ ਇਕ ਇੱਜ਼ਤ ਕਰਦਾ ਹੈ ਅਤੇ ਉਸ ਦਾ ਹੁਕਮ ਅਲਾਹੀ ਹੁਕਮ ਦੀ ਸਮਾਨਤਾ ਰਖਦਾ ਹੈ। ਲੀਡਰ ਭੀ ਨਿਸਕਾਮ ਸੇਵਾ ਕਰਦਾ ਹੈ। ਸਵਾਰਥ ਨੂੰ ਪਰੇ ਸੁਟ ਕੇ ਸਚੇ ਦਿਲੋਂ ਪਰਉਪਕਾਰ ਕਰਦਾ ਹੈ। ਇਸੇ ਲਈ ਇਨ੍ਹਾਂ ਦੀ ਸਫਲਤਾ ਹੈ।

ਉਪ੍ਰੋਕਤ ਕਿਸਮ ਦੀਆਂ ਸੁਸਾਇਟੀਆਂ ਤਾਂ ਸਾਡੇ ਇਸ ਵਿਚ ਭੀ ਬਹੁਤ ਹਨ, ਕਿਰਤੀ ਸਭਾਵਾਂ, ਕਿਸਾਨ ਸਭਾਵਾਂ, ਅਛੂਤ ਸਭਾਵਾਂ, ਕਈ ਪ੍ਰਕਾਰ ਦੀਆਂ ਕੋਆਪਰੇਟਿਵ ਸੁਸਾਇਟੀਆਂ, ਮਜ਼ਹਬੀ ਅੰਜਮਨਾਂ ਜਾਂ ਧਾਰਮਕ ਸਭਾਵਾਂ, ਰਾਜਸੀ ਸਭਾਵਾਂ, ਆਦਿ। ਗਿਣਤੀ ਕਰਨ ਲਈ ਤਾਂ ਸਮਾਜਕ ਸਭਾਵਾਂ ਅਨੇਕ ਪ੍ਰਕਾਰ ਦੀਆਂ ਹਨ, ਪ੍ਰੰਤੂ ਇਨ੍ਹਾਂ ਦੇ ਕੰਮ ਕਰਨ ਦੇ ਤ੍ਰੀਕੇ ਉਤਨੇ ਯੋਗਤਾ ਭਰੇ ਨਹੀਂ ਜਿਤਨੇ ਪੱਛਮੀ ਦੇਸਾਂ ਦੀਆਂ ਸਭਾਵਾਂ ਦੇ ਹਨ। ਸਾਡੀਆਂ