ਪੰਨਾ:ਪੂਰਬ ਅਤੇ ਪੱਛਮ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੨

ਪੂਰਬ ਅਤੇ ਪੱਛਮ

ਨਾਲ ਤਰਤੀਬ ਵਾਰ ਦਸਤਕਾਰੀ, ਤਜਾਰਤ, ਖੇਤੀ ਵਾੜੀ ਅਤੇ ਸਕਾਰੀ ਨੌਕਰੀ ਹਨ ਅਤੇ ਸਾਡੇ ਦੇਸ ਵਿਚ ਖੇਤੀ ਵਾੜੀ, ਦਸਤਕਾਰੀ, ਤਜਾਰਤ ਅਤੇ ਸਕਾਰੀ ਨੌਕਰੀ ਹਨ। ਗਹੁ ਨਾਲ ਨਜ਼ਰ ਮਾਰਨ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਵਿਚ ਇਕ ਦੇ ਵਿਸ਼ੇਸ਼ਤਾਈਆਂ ਹਨ ਜੋ ਪੱਛਮੀ ਦੇਸ਼ਾਂ ਵਿਚ ਨਹੀਂ ਪਾਈਆਂ ਜਾਂਦੀਆਂ । ਇਕ ਤਾਂ ਇਹ ਹੈ ਕਿ ਮੁਲਕ ਦੀ ਵਸੋਂ ਦੇ ਖਾਸੇ ਹਿਮੇ ਨੇ ਸਾਰੇ ਮਾਲਕ ਵਿਚ ਮੰਗ ਕੇ ਰੋਟੀ ਖਾਣਾ ਤੇ ਆਪਣਾ ਨਿਰਵਾਹ ਕਰਨਾ ਪੇਸ਼ਾ ਬਣਾਇਆ ਹੋਇਆ ਹੈ । ਮੈਂ ਆਪਣੀ ਪੁਸਤਕ ਗਰੀਬ ਹਿੰਦੁਸਤਾਨ ਵਿਚ ਦਸਿਆ ਹੈ ਕਿ ਮੰਗਤ ਵਧੇ ਦੇ ਕਾਰਨ ਸਾਡੇ ਮੁਲਕ ਨੂੰ ਹਰ ਸਾਲ ਸਾਢੇ ਬਾਰਾਂ ਕਰੋੜ ਰੁਪੇ ਦੇ ਕਰੀਬ ਘਾਟਾ ਪੈਂਦਾ ਹੈ । ਪੱਛਮੀ ਦੇਸ਼ਾਂ ਵਿਚ ਮੰਗਣਾਂ ਕਾਨੂੰਨੀ ਤੌਰ ਤੇ ਮਨਾ ਹੈ ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਜੇਲ ਯਾਤਰਾ ਕਰਨ ਦਾ ਭਾਗੀ ਬਣਦਾ ਹੈ। ਇਸ ਲਈ ਉਨ੍ਹਾਂ ਮੁਲਕਾਂ ਵਿਚ ਕੋਈ ਮੰਗਤਾ ਦੇਖਣ ਵਿਚ ਭੀ ਨਹੀਂ ਆਉਂਦਾ।

ਇਸੇ ਤਰਾਂ ਸਾਡੇ ਮੁਲਕ ਦੇ ਵਸਨੀਕਾਂ ਵਿਚੋਂ ਖਾਸੀ ਗਿਣਤੀ ਨੇ ਆਪਣੀ ਉਦਰ-ਪੂਰਤਾ ਲਈ ਠਗੀ, ਚੋਰੀ ਜਾਂ ਡਾਕੇ ਮਾਰਨੇ ਬਣਾ ਲਿਆ ਹੈ। ਭਾਵੇਂ ਕਿਸੇ ਹਦ ਤਕ ਸਾਡੇ ਮੁਲਕ ਦੀ ਆਮ ਆਰਥਕ ਕਮਜ਼ੋਰੀ ਇਸਦੀ ਜ਼ਮੇਵਾਰ ਹੈ, ਪਾਤੁ ਸਮ ਚੇ ਤੌਰ ਤੇ ਇਹ ਕਹਿਣਾ ਪਵੇਗਾ ਕਿ ਅਜੇਹੀਆਂ ਵਾਰਦਾਤਾਂ ਹੋਣੀਆਂ ਸਾਡੇ ਕੌਮੀ ਆਚਰਣ ਤੇ ਧੱਬਾ ਹੈ ।