ਪੰਨਾ:ਪੂਰਬ ਅਤੇ ਪੱਛਮ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੨੩

੨-ਵਿਵਹਾਰਕ ਤਰੀਕੇ

ਕਾਰ ਵਿਹਾਰ ਚਲਾਉਣ ਵਿਚ ਪੱਛਮੀ ਲੋਕ ਸਾਡੇ ਨਾਲੋਂ ਬਹੁਤ ਅਗੇ ਵਧੇ ਹੋਏ ਹਨ । ਕਿਸੇ ਪਾਸੇ ਨਜ਼ਰ ਮਾਰੋ, ਹਰ ਇਕ ਕੰਮ ਨੂੰ ਕੇ ਅਨੁਸਾਰ ਚਲਦਾ ਦੇਖੋ ਗੇ । ਦਸਤਕਾਰੀ ਦੇ ਮੈਦਾਨ ਵਲ ਨਜ਼ਰ ਮਾਰੋ ਤਾਂ ਪਤਾ ਲਗੇਗਾ ਕਿ ਕਈ ਹਿਸੇਦਾਰ ਰਲਕੇ ਵਡੇ ੨ ਕਾਰਖਾਨੇ ਚਲਾ ਰਹੇ ਹਨ ਅਤੇ ਉਨਾਂ ਵਿਚ ਪ੍ਰਸਪਰ ਨਾਚਾਕੀ ਦੀ ਕਦੀ ਬੁ ਭੀ ਨਹੀਂ ਆਉਂਦੀ । ਮੁਲਕ ਦੇ ਹਰ ਇਕ ਧਨਾਰ ਆਦਮੀ ਦੇ ਦਿਲ ਵਿਚ ਇਹ ਤੀਬਰ ਇੱਛਿਆ ਹੈ ਕਿ ਉਸ ਦਾ ਸਾਰਾ ਪੈਸਾ ਉਸਦੀ ਆਪਣੀ ਤੇ ਸਾਰੀ ਕੌਮ ਦੀ ਸਮੁਚੀ ਆਰਥਕ ਉਨਤੀ ਲਈ ਖਤਚ ਹੋਵੇ । ਹੈਨਰੀ ਫੋਰਡ ਅਤੇ ਰਾਕੀਫੈਲਰ ਜਹੇ ਇਕੱਲੇ ਹੀ ਅਜੇਹੇ ਕਾਰਖਾਨਿਆਂ ਦੇ ਮਾਲਕ ਹਨ ਜਿਨਾਂ ਦੀ ਸਮੁਚੀ ਮਾਲੀਅਤ ਸਾਡੇ ਦੇਸ਼ ਦੀ ਵਡੀ ਤੋਂ ਵਡੀ ਰਿਆਸਤ ਤੋਂ ਭੀ ਬਹੁਤੀ ਹੈ । ਸਾਡੇ ਮੁਲਕ ਵਿਚ ਭੀ ਪੱਛਮੀ ਦੇਸ਼ਾਂ ਦੀ ਰੀਸ ਕਰਕੇ ਅਸੀਂ ਕੁਝ ਦਸਤਕਾਰੀ ਵਲ ਖਿਆਲ ਤਾਂ ਦਿਤਾ ਹੈ, ਪੰਤੁ ਹਾਲਾਂ ਸਾਡੇ ਵਿਚ ਉਹ ਮਿਲਵਰਤਣ ਦੀ ਸਪਿਰਟ ਨਹੀਂ ਆਈ ਜੋ ਦਸਤਕਾਰੀ ਪ੍ਰਫੁਲਤਾ ਦੀ ਜਿੰਦ ਜਾਨ ਹੈ ਅਤੇ ਨਾਂਹੀਂ ਆਪਣੇ ਸਰਮਾਏ ਨੂੰ ਦਸਤਕਾਰੀਆਂ ਵਿਚ ਲਾਉਣ ਦਾ ਉਹ ਹੌਸਲਾ ਆਇਆ ਹੈ ਜੋ ਵਰਤਮਾਨ ਦਸਤਕਾਰੀ ਦੀ ਜ਼ਿੰਦਗੀ ਨੂੰ ਸੁਰਜੀਤ ਰਖਣ ਲਈ ਲਹੂ ਦਾ ਕੰਮ ਦਿੰਦਾ ਹੈ । ਸਾਡੀ ਸ਼ਾਹੂਕਾਰਾ ਮੰਤਲੀ ਹਾਲਾਂ