ਪੰਨਾ:ਪੂਰਬ ਅਤੇ ਪੱਛਮ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੨

ਪੂਰਬ ਅਤੇ ਪੱਛਮ

ਬਣਾਕੇ ਬਸਰ ਕਰਨਾ ਚਾਹੁੰਦੀ ਆਂ ਹਨ । ਜੋ ਇਸਤੀਆਂ ਕਬੀਲਦਾਰੀ ਦੇ ਝੰਬੇਲਿਆਂ ਵਿਚ ਨਹੀਂ ਪੈਣਾ ਚਾਹੁੰਦੀਆi ਉਹ ਸਾਰੀ ਉਮਰ ਵਿਆਹ ਨਹੀਂ ਕਰਵਾਉਂਦੀਆਂ; ਆਪਣੀ ਆਜ਼ਾਦੀ ਦੀ ਜ਼ਿੰਦਗੀ ਬਸਰ ਕਰਦੀਆਂ ਹਨ ਅਤੇ ਕਈ ਕਿਆਂ ਨਾਲ ਸਮਾਜ ਦੀ ਸੇਵਾ ਕਰਦੀਆਂ ਹਨ।

ਸਾਡੇ ਮੁਲਕ ਵਿਚ ਇਸਤ੍ਰੀ ਦੀ ਆਰਥਕ ਸੁਤੰਤਾ ਦਾ ਨਾਉਂ ਭੀ ਨਹੀਂ । ਇਥੇ ਇਸ ਵਿਚਾਰੀ ਨੂੰ ਘਰ ਦੀ ਚਾਰਦੀਵਾਰੀ ਦਾ ਹੀ ਗਹਿਣਾ ਸਮਝਿਆ ਜਾਂਦਾ ਹੈ ਅਤੇ ਵਿਆਹ ਕਰਾਕੇ ਬੱਚੇ ਪੈਦਾ ਕਰਨ ਤੋਂ ਬਿਨਾਂ ਇਸ ਦਾ ਹੋਰ ਕੋਈ ਕੰਮ ਹੀ ਨਹੀਂ ਸਮਝਿਆ ਜਾਂਦਾ । ਇਸ ਆਮ ਪ੍ਰਚਲਤ ਰਿਵਾਜ ਅਨੁਸਾਰ ਅਸੀਂ ਆਪਣੀ ਇਸਤ੍ਰੀ ਜਾਤੀ ਨੂੰ ਇਸ ਯੋਗ ਬਨਾਉਣ ਦਾ ਫਰਜ਼ ਹੀ ਨਹੀਂ ਸਮਝਿਆ ਕਿ ਆਰਥਕ ਤੌਰ ਤੇ ਇਹ ਆਪਣੇ ਪੈਰਾਂ ਤੇ ਖਲੋ ਸਕੇ । ਲੜਕੇ ਦੀ ਪੜਾਈ ਐਮ.ਏ. ਜਾਂ ਐਮ.ਐਸ.ਸੀ. ਤਕ ਕਰਵਾਕੇ ਬੜੀ ਤੀਬਰ ਇੱਛਆ ਕਰਦੇ ਹਾਂ ਕਿ ਵਲਾਇਤੋਂ ਜਾਕੇ ਕੋਈ ਹੋਰ ਉਚੇਰੀ ਡਿਗਰੀ ਪ੍ਰਾਪਤ ਕਰ ਲਿਆਵੇ, ਪੰਤੂ ਲੜਕੀ ਨੂੰ ਦਸ ਜਮਾਤਾਂ ਪੜਾਕੇ ਉਸ ਦੀ ਦਿਮਾਗੀ ਪ੍ਰਫੁੱਲਤਾ ਦਾ ਦਰਵਾਜ਼ਾ ਬੰਦ ਕਰ ਦਿੰਦੇ ਹਾਂ।

ਸਮਾਂ ਆ ਗਿਆ ਹੈ, ਅਤੇ ਇਸ ਗਲ ਦੀ ਡਾਢੀ ਲੋੜ ਹੈ, ਕਿ ਅਸੀਂ ਅਜੇਹੇ ਪੁਰਾਣੇ ਖਿਆਲਾਂ ਨੂੰ ਛਡੀਏ ਅਤੇ ਇਸਤ੍ਰੀ ਜਾਤੀ ਨੂੰ ਬਾਹੋਂ ਪਕੜ ਸਹਾਰਾ ਦੇਕੇ ਉਠਾਈਏ ਅਤੇ ਮਨੁੱਖਾ ਜੀਵਨ ਦੇ ਹਰ ਇਕ ਪਹਿਲੂ ਵਿਚ ਉਸ ਨੂੰ ਉਸ ਦੀ ਪੱਛਮੀ ਭੈਣ ਵਾਂਗ ਸਮਾਨਤਾ ਦੇਈਏ । ਖਾਸ ਕਰਕੇ