ਪੰਨਾ:ਪੂਰਬ ਅਤੇ ਪੱਛਮ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜਿੰਦਗੀ

੨੫੫

ਕਮਿਸ਼ਨਰ ) ਕੰਮ ਚਲਾਉਂਦੇ ਹਨ । ਹਰ ਇਕ ਜ਼ਿਲੇ ਵਿਚ ਇਕ ਡਿਸਟਿਕਟ ਬੋਰਡ ਹੈ ਜੋ ਕਿ ਪੇਂਡੂ ਇਲਾਕੇ ਦੀ ਬੇਹਤਰੀ ਲਈ ਯਤਨ ਕਰਦਾ ਹੈ ਅਤੇ ਸ਼ਹਿਰਾਂ ਵਿਚ ਇਹ ਕੰਮ ਮਿਉਂਸਪਲ ਕਮੇਟੀਆਂ ਕਰਦੀਆਂ ਹਨ ।

੨-ਰਾਜ ਨੀਤੀ

ਰਾਜ ਨੀਤੀ ਉਨ੍ਹਾਂ ਚਾਲਾਂ ਦਾ ਨਾਉਂ ਹੈ ਜੋ ਕਿਸੇ ਮੁਲਕ ਦਾ ਰਾਜਾ, ਪ੍ਰਧਾਨ ਜਾਂ ਪਾਰਲੀਮੈਂਟ ਅਪਣੇ ਮੁਲਕ ਦੀ ਉੱਨਤੀ ਅਤੇ ਦੁਨੀਆਂ ਵਿਚ ਇਸਦਾ ਵਕਾਰ ਵਧਾਉਣ ਵਾਸਤੇ ਚਲਦੇ ਹਨ । ਹਰ ਇਕ ਮੁਲਕ ਦੀ ਰਾਜ ਨੀਤੀ ਉਸ ਦੀ ਰਾਜਸੀ ਬਣਤਰ ਤੇ ਨਿਰਭਰ ਹੈ ॥ ਰਾਜ ਨੀਤੀ ਦਾ ਕੋਈ ਖਾਸ ਅਸੂਲ ਨਹੀਂ, ਇਸ ਦਾ ਨਿਸ਼ਾਨਾ ਕੇਵਲ ਇਕ ਹੈ-ਮੁਲਕ ਦੀ ਭਲਾਈ। ਵਰਤਮਾਨ ਰਾਜ ਨੀਤੀ ਦਾ ਸਭ ਤੋਂ ਵੱਡਾ ਮੁਖ-ਮੰਤਵ, ਜਾਂ ਅਸੂਲ ਕਹਿ ਲਵੋ, ਦੇਸ ਦੀ ਭਲਾਈ ਹੈ। ਇਸ ਲਈ ਆਪਣੇ ਦੇਸ ਦੀ ਭਲਾਈ ਦੀ ਖਾਤਰ ਜੋ ਕੁਝ ਭੀ ਅਤੇ ਜਿਸ ਤਰਾਂ ਭੀ ਕੀਤਾ ਜਾਵੇ ਯੋਗ ਕਰਾਰ ਦਿਤਾ ਗਿਆ ਹੈ । ਜੇਕਰ ਦੋਸ ਦੀ ਭਲਾਈ ਦੀ ਖਾ ਜਾਨ ਕੁਰਬਾਨ ਕਰਨੀ ਪੈਂਦੀ ਹੈ ਤਾਂ ਇਸ ਦੀ ਕੋਈ ਪ੍ਰਵਾਹ ਨਹੀਂ, ਜੇਕਰ ਦੇਸ਼ ਦੀ ਭਲਾਈ ਝੂਠ ਬੋਲਿਆਂ ਹੋ ਸਕਦੀ ਹੈ ਤਾਂ ਝੂਠ ਬੋਲਣਾ ਕੋਈ ਬਰੀ ਗਲ ਨਹੀਂ, ਅਤੇ ਜੇਕਰ ਨਿਜਦੇਸ਼-ਪਿਆਰ ਅਤੇ ਨਿਜ ਦੇਸ਼ ਦੀ ਬੇਹਤਰੀ ਕਿਸੇ ਤੇ ਜ਼ੁਲਮ ਕਰਕੇ ਹੋ ਸਕਦੀ ਹੈ ਤਾਂ ਅਜੇਹਾ ਜ਼ੁਲਮ ਕਰਨਾ ਕੋਈ ਪਾਪ ਨਹੀਂ ।