ਪੰਨਾ:ਪੂਰਬ ਅਤੇ ਪੱਛਮ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
२०

ਪੂਰਬ ਅਤੇ ਪੱਛਮ

ਦੇ ਵਸਨੀਕਾਂ ਦੀ ਵਸੋਂ ਆਮ ਤੌਰ ਤੇ ਦਰਿਆਵਾਂ ਜਾਂ ਝੀਲਾਂ ਦੇ ਕੰਢਿਆਂ ਦੇ ਨਾਲ ਨਾਲ ਹੁੰਦੀ ਸੀ, ਯਥਾ ਮਿਸਰ ਵਿਚ ਦਰਿਆ ਨੀਲ ਦੇ ਆਸ ਪਾਸ, ਈਰਾਨ ਵਿਚ ਦਜਲਾ ਅਤੇ ਫਰਤ ਦਰਿਆਵਾਂ ਦੇ ਕੰਡਿਆਂ ਤੇ, ਹਿੰਦੁਸਤਾਨ ਵਿਚ ਗੰਗਾ, ਸਿੰਧ ਅਤੇ ਇਨ੍ਹਾਂ ਦੇ ਸਹਾਇਕ ਦਰਿਆਵਾਂ ਦੇ ਖਬੇ ਪਾਸੇ ਅਤੇ ਚੀਨ ਵਿਚ ਹਵਾਂਗਹੁ ਅਤੇ ਯੰਗਸੀਕਿਆਂਗ ਦਰਿਆਵਾਂ ਦੀਆਂ ਵਾਦੀਆਂ ਵਿਚ ।

ਇਨ੍ਹਾਂ ਦੇਸ਼ਾਂ ਵਿਚ ਪ੍ਰਾਚੀਨ ਸਭਯਤਾ ਦੇ ਮੁਢ ਬਝਣ ਦਾ ਸਮਾਂ ਵਰਤਮਾਨ ਸਮੇਂ ਤੋਂ ਪੰਜ ਛੇ ਹਜ਼ਾਰ ਸਾਲ ਪਿਛੇ ਦਸਿਆ ਜਾਂਦਾ ਹੈ । ਸਾਰੇ ਦੇਸ਼ਾਂ ਵਿਚ ਇਕੋ ਸਮੇਂ ਤਾਂ ਨਹੀਂ ਅਰੰਭ ਹੋਇਆ ਪ੍ਰੰਤੂ ਇਨ੍ਹਾਂ ਸਾਰਿਆਂ ਦਾ ਅਰੰਭ ਅਜ ਤੋਂ ਚਾਰ ਹਜ਼ਾਰ ਸਾਲ ਤੋਂ ਲੈ ਕੇ ਛੇ ਹਜ਼ਾਰ ਸਾਲ ਪਿਛੇ ਤਕ ਹੋਇਆ ਪ੍ਰਤੀਤ ਹੁੰਦਾ ਹੈ । ਮੈਸੋਪੋਟੇਮੀਆਂ ਤੇ ਮਿਸਰ ਦੀਆਂ ਸਭਯਤਾਵਾਂ ਸਭ ਤੋਂ ਪੁਰਾਣੀਆਂ ਦਸੀਦੀਆਂ ਹਨ ਕਿਉਂਕਿ ਇਨ੍ਹਾਂ ਦੇ ਮੁਢ ਬਝੇ ਨੂੰ ਛੇ ਹਜ਼ਾਰ ਸਾਲ ਦੇ ਕਰੀਬ ਹੋ ਗਿਆ ਹੈ। ਹਿੰਦੁਸਤਾਨ ਦੀ ਸਭਯਤਾ ਦਾ ਮੁਢ ਆਮ ਤੌਰ ਤੇ ਅਜ ਤੋਂ ਚਾਰ ਹਜ਼ਾਰ ਸਾਲ ਪਿਛੇ ਮੰਨਿਆ ਜਾਂਦਾ ਹੈ ਪ੍ਰੰਤੂ ਪਿਛੇ ਜਿਹੇ ਹੜੱਪੇ ਆਦਿ ਥਾਵਾਂ ਵਿਚ ਜੋ ਨਵੀਆਂ ਨਿਸ਼ਾਨੀਆਂ ਪ੍ਰਾਚੀਨ ਸਭਯਤਾ ਦੀਆਂ ਨਿਕਲੀਆਂ ਹਨ ਉਨ੍ਹਾਂ ਤੋਂ ਮਲੂਮ ਹੁੰਦਾ ਹੈ ਕਿ ਸਾਡੀ ਸਭਯਤਾ ਭੀ ਪੰਜ ਛੇ ਹਜ਼ਾਰ ਸਾਲ ਤੋਂ ਘੱਟ ਉਮਰ ਦੀ ਨਹੀਂ ।

ਇਨ੍ਹਾਂ ਦੇਸ਼ਾਂ ਵਿਚ ਵਸੋਂ ਭੀ ਵਖੋ ਵਖ ਨਸਲਾਂ