ਪੰਨਾ:ਪੂਰਬ ਅਤੇ ਪੱਛਮ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਕ ਜ਼ਿੰਦਗੀ

੨੯੩

ਜ਼ਿੰਦਗੀ ਤੋਂ ਸੱਖਣੇ ਹਨ | ਅਸਲ ਕਾਰਨ ਇਹ ਹੈ ਕਿ ਦਸਤਕਾਰੀ ਦੀ ਪ੍ਰਫੁਲਤਾ ਅਤੇ ਆਰਥਕ ਉੱਨਤੀ ਹੋਣ ਕਰਕੇ ਉਹ ਲੋਕ ਮਾਨਸਕ ਜ਼ਿੰਦਗੀ ਦੇ ਹੋਛੇ ਸੁਖਾਂ ਵਿਚ ਇਤਨੇ ਗਲਤਾਨ ਹੋਏ ਹਨ ਕਿ ਧਾਰਮਿਕ ਅਸੂਲਾਂ ਤੇ ਉਨਾਂ ਦੀ ਨਜ਼ਰ ਹੀ ਨਹੀਂ ਟਿਕਦੀ।

ਅਸੀਂ ਇਹ ਗਲ ਕਹਿਣੋ ਨਹੀਂ ਰੁਕਦੇ ਕਿ ਪੱਛਮੀ ਲੋਕਾਂ ਦੀ ਇਖਲਾਕੀ ਜ਼ਿੰਦਗੀ ਕਾਫੀ ਉਚੇ ਦਰਜੇ ਦੀ ਹੈ। ਅਤੇ ਕਿਤੇ ਕਿਤੇ ਧਾਰਮਿਕ ਜ਼ਿੰਦਗੀ ਦੀ ਅੰਸ ਭੀ ਪਾਈ ਜਾਂਦੀ ਹੈ। ਉਨਾਂ ਲੋਕਾਂ ਵਿਚ ਵਿਚਰਨ ਤੋਂ ਪਤਾ ਲਗਦਾ ਹੈ ਕਿ ਵਿਚ ਵਿਚ ਅਜੇਹੇ ਪੁਰਸ਼ ਤੇ ਇਸਤ੍ਰੀਆਂ ਭੀ ਹਨ ਜੋ ਨਿਰੋਲ ਧਾਰਮਿਕ ਖਿਆਲਾਂ ਦੇ ਪੈਰੋਕਾਰ ਹਨ ਤੇ ਇਨਾਂ ਅਸੂਲਾਂ ਨੂੰ ਕਾਇਮ ਰੱਖਣ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਨ। ਪੰਤੂ ਅਜੇਹੀਆਂ ਹਸਤੀਆਂ ਦੀ ਗਿਣਤੀ ਬਹੁਤ ਥੋੜੀ ਹੈ।

ਸੰਭਵ ਹੈ ਕਿ ਸਾਡੇ ਉਪੋਕਤ ਕਥਨ ਤੇ ਪੂਸ਼ਨ ਕੀਤਾ। ਜਾਵੇ ਕਿ ਕਿਸੇ ਕੌਮ ਦਾ ਇਖਲਾਕੀ ਜੀਵਨ ਕਿਸ ਤਰਾਂ ਉਚੇ ਦਰਜੇ ਦਾ ਹੋ ਸਕਦਾ ਹੈ ਜਦ ਉਸ ਵਿਚ ਧਾਰਮਿਕ ਜੀਵਨ ਦੀ ਥੜ ਹੈ। ਇਸ ਪ੍ਰਸ਼ਨ ਸੰਬੰਧੀ ਇਤਨੀ ਹੀ ਬੇਨਤੀ ਹੈ ਕਿ ਦੁਨੀਆਂ ਦੀ ਵਰਤਮਾਨ ਆਰਥਕ ਬਣਤਰ ਅੰਦਰ, ਇਹ ਦੋਵੇਂ ਮੁਜ਼ਾਦੇ ਗਲਾਂ ਸੰਭਵ ਹਨ। ਹੋ ਸਕਦਾ ਹੈ ਕਿ ਕਿਸੇ ਕੌਮ ਜਾਂ ਕਿਸੇ ਆਦਮੀ ਦਾ ਇਖਲਾਕੀ ਜੀਵਨ ਚੰਗਾ ਹੋਵੇ, ਉਹ ਸਚ ਬੋਲਦਾ ਹੋਵ, ਆਮ ਪੁਚਲਤ ਰਿਵਾਜਾਂ ਅਨੁਸਾਰ ਈਮਾਨਦਾਰ ਭੀ ਹੋਵੇ ਅਤੇ