ਪੰਨਾ:ਪੂਰਬ ਅਤੇ ਪੱਛਮ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜ਼ਿੰਦਗੀ ਦਾ ਮੰਤਵ

੩੧੫

ਹੈ। ਹਜ਼ਰਤ ਈਸਾ ਦੀ ਤਾਂ ਜ਼ਿੰਦਗੀ ਹੀ ਕੁਰਬਾਨੀਆਂ ਦੀ ਸ਼ਿਖਸ਼ਾ ਦਿੰਦੀ ਹੈ। ਉਨ੍ਹਾਂ ਦੀ ਸਿੱਖਿਆ ਅਨੁਮਾਰ ਆਦਮੀ ਦੀ ਜ਼ਿੰਦਗੀ ਦਾ ਮੰਤਵ ਖ਼ਲਕਤ ਨਾਲ ਪਿਆਰ ਕਰਨਾ 'ਤੇ ਇਸ ਦੀ ਸੇਵਾ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨਾ ਹੈ। ਹਜ਼ਰਤ ਈਸਾ ਤੋਂ ਮਗਰੋਂ ਆਉਣ ਵਾਲੇ ਪੱਛਮੀ ਵਿਦਵਾਨਾਂ ਨੇ ਭੀ ਜ਼ਿੰਦਗੀ ਦਾ ਮੰਤਵ, ਸੱਚ ਦੀ ਖੋਜ, ਪ ਤਾ ਤੇ ਕੁਰਬਾਨੀ ਹੀ ਦਸਿਆ ਹੈ। ਥਾਮਸ ਫਲਰ ਲਿਖਦਾ ਹੈ ਕਿ ਉਹ ਆਦਮੀ ਜੋ ਪਵਿਤੁ ਜ਼ਿੰਦਗੀ ਬਸਰ ਕਰਦਾ ਹੈ ਸਦੀਵ ਕਾਲ ਜਿਉਂਦਾ ਹੈ। ਵਿਲੀਅਮ ਪੈਨ ਇਸੇ - ਵਿਸ਼ੇ ਤੇ ਲਿਖਦਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਸੱਚਾ ਮੰਤਵ ਉਸ ਜ਼ਿੰਦਗੀ ਦੀ ਖੋਜ ਕਰਨਾ ਹੈ ਜੋ ਸਦਾ ਰਹਿਣ ਵਾਲੀ ਹੈ, ਅਥਵਾ ਜ਼ਿੰਦਗੀ ਦਾ ਮੰਤਵ ਇਸ ਪ੍ਰਕਾਰ ਦਾ ਜੀਵਨ ਜਿਉਣਾ ਹੈ ਕਿ ਆਦਮੀ ਜਿਉਂਦੇ ਜੀ ਅਮਰ ਹੋ ਜਾਵੇ।

ਇਸ ਪੁਕਾਰ ਪੱਛਮੀ ਵਿੱਦਵਾਨਾਂ ਨੇ ਮਾਨਸਿਕ ਜ਼ਿੰਦਗੀ ਦੇ ਅਸਲੀ ਮੰਤਵ ਸੰਬੰਧੀ ਬੜੇ ਮਨੋਹਰ ਖਿਆਲ ਪ੍ਰਗਟ ਕੀਤੇ ਹਨ, ਪੰਤੁ ਵਰਤਮਾਨ ਸਮੇਂ ਪੱਛਮੀ ਜ਼ਿੰਦਗੀ ਵਿਚ ਮਾਦਾ ਪੁਸਤੀ ਦਾ ਹੀ ਬਹੁਤਾ ਪ੍ਰਭਾਵ ਹੈ। ਕੇਵਲ ਉਂਗਲਾਂ ਤੇ ਗਿਣਨ ਜੋਗੇ ਹੀ ਅਜੇਹੇ ਪਰਸ਼ ਨਿਕਲਣ ਜੋ ਮਨੁਖਾ ਜੀਵਨ ਦੇ ਅਸਲੀ ਮੰਤਵ ਸੰਬੰਧੀ ਕੋਈ ਖਿਆਲ ਜਾਂ ਵਿਚਾਰ ਕਰਨ ਦੀ ਖੇਚਲ ਕਰਦੇ ਹੋਣ।

੨-ਪੂਰਬੀ ਖਿਆਲ

ਪੂਰਬੀ ਦੁਨੀਆਂ ਵਿਚ ਮਾਦਾ ਪ੍ਰਸਤੀ ਦਾ ਹਾਲਾਂ