ਪੰਨਾ:ਪੂਰਬ ਅਤੇ ਪੱਛਮ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੪੪ ਪੂਰਬ ਅਤੇ ਪੱਛਮ ਉਨ੍ਹਾਂ ਦਾ ਸੁਭਾਵ ਬਣ ਚੁਕਾ ਹੈ । ਇਹ ਸਿਫਤਾਂ ਖਾਸ ਕਰਕੇ ਪੱਛਮੀ ਬਲਕ ਜੀਵਨ ਦਾ ਹਿਸਾ ਹੋ ਚੁਕੀਆਂ ਹਨ | ਘਰ ਵਿਚ ਆਦਮੀ ਜਾਂ ਤੀਵੀਂ ਭਾਵੇਂ ਕਿਸੇ ਗਲੋਂ ਗੁਸੇ ਹੀ ਹੋਣ, ਪੰਤੂ ਜਦ ਘਰ ਤੋਂ ਬਾਹਰ ਨਿਕਲਣਗੇ ਤਾਂ ਘਰ ਦੀ ਨਾਰਾਜ਼ਗੀ ਨੂੰ ਘਰ ਦੀ ਚਾਰ ਦੀਵਾਰੀ ਵਿਚ ਹੀ ਜਿੰਦਾ ਲਾਕੇ ਬੰਦ ਕਰ ਆਉਣਗੇ ਅਤੇ ਬਾਹਰ ਵਿਚਰਦੇ ਇਉਂ ਮਾਲੂਮ ਹੋਣਗੇ ਜਿਸ ਤਰਾਂ ਨਾਰਾਜ਼ਗੀ ਉਨਾਂ ਦੇ ਚਿਹਰੇ ਤੇ ਕਦੀ ਆਈ ਹੀ ਨਹੀਂ । ਚਿਹਰੇ ਫਲਾਂ ਵਾਂਗ ਖਿੜੇ ਹੋਏ ਹੋਣਗੇ ਅਤੇ ਜਿਸ ਕਿਸੇ ਨਾਲ ਗੱਲ ਕਰਨ ਦਾ ਅਵਸਰ ਮਿਲੇਗਾ ਬੜੀ ਖੁਸ਼ੀ ਨਾਲ ਮੁਸਕਰਾਕੇ ਮਿਠੇ ਲਫਜ਼ਾਂ ਵਿਚ ਆਪਣੇ ਆਪ ਨੂੰ ਅਦਾ ਕਰਨਗੇ । ਸਾਡੇ ਵਾਂਗ ਕਦੀ ਨਹੀਂ ਹੋਵੇਗਾ ਕਿ ਲੜੀਏ ਘਰ ਦਿਆਂ ਨਾਲ ਅਤੇ ਗਾਲਾਂ ਦੇਈਏ ਗਵਾਂਢੀਆਂ ਨੂੰ । ਆਪਣੀ ਬੋਲ ਚਾਲ ਵਿਚ ਪੱਛਮੀ ਲੋਕ ਦੁਸਰੇ ਦੇ ਅਹਿਸਾਸ ਦਾ ਬੜਾ ਖਿਆਲ ਰੱਖਦੇ ਹਨ । ਵਾਹ ਲਗਦੀ ਕੋਈ ਅਜੇਹੀ ਹਰਕਤ ਨਹੀਂ ਕਰਦੇ ਜਿਸ ਤੋਂ ਉਨ੍ਹਾਂ ਦਾ ਕਮੀਨਾਪਨ ਪਰਗਟ ਹੋਵੇ ਅਤੇ ਦੂਸਰੇ ਦਾ ਦਿਲ ਦੁਖੇ ॥ ਭਾਵੇਂ ਉਹ ਦੂਸਰਿਆਂ ਦੇ ਔਗਣਾਂ ਤੋਂ ਚੰਗੀ ਤਰਾਂ ਜਾਣੂ ਹੋਣ ਪੰਤੂ ਆਪਣੀ ਜ਼ਬਾਨ ਤੇ ਅਜੇਹਾ ਕੋਈ ਲਫਜ਼ ਨਹੀਂ ਲਿਆਉਣਗੇ ਜਿਸ ਤੋਂ ਦੂਜੇ ਦੇ ਦਿਲ ਤੇ ਸੱਟ ਲਗੇ ॥ •ਆਤਮ ਚੀਨ ਪਾਤਮ ਚੀਨਦੇ ਹਨ ਅਤੇ ਦੂਸਰਿਆਂ ਦੇ ਦਿਲੀ ਜਜ਼ਬਾਤ ਨੂੰ ਆਪਣੇ ਦਿਲੀ ਜਜ਼ਬਿਆਂ ਤੋਂ ਭੀ । ਵਧ ਵਿਸ਼ੇਸ਼ਤਾ ਦਿੰਦੇ ਹਨ । ਇਹੀ ਕਾਰਨ ਹੈ ਕਿ