ਪੰਨਾ:ਪੂਰਬ ਅਤੇ ਪੱਛਮ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੫


              ਸਦਾਚਾਰ 

ਵਿਚ ਖਾਸ ਵਿਸ਼ੇਸ਼ਤਾ ਰਖਦੀ ਹੈ ਕਿਉਂਕਿ ਉਨ੍ਹਾਂ ਲੋਕਾਂ ਦੇ ਵਿਆਹ ਆਪੋ ਆਪਣੀ ਸਲਾਹ ਨਾਲ ਹੋਏ ਹੁੰਦੇ ਹਨ। ਓਥੇ ਸਾਡੇ ਦੇਸ਼ ਵਾਂਗ ਮਾਂ ਬਾਪ ਦਾ ਕੋਈ ਹੱਕ ਨਹੀਂ ਕਿ ਉਹ ਜਿਸ ਨਾਲ ਮਰਜ਼ੀ ਹੋਵੇ ਆਪਣੇ ਲੜਕੇ ਜਾਂ ਲੜਕੀ ਨੂੰ ਵਿਆਹ ਦੇਣ । ਵਿਆਹ ਦੀ ਸਾਰੀ ਜ਼ਮੇਵਾਰੀ ਲੜਕੇ ਜਾਂ ਲੜਕੀ ਦੇ ਸਿਰ ਹੁੰਦੀ ਹੈ । ਉਹ ਇਕ ਦੂਜੇ ਦੀ ਪੀਖਿਆ ਕਰਨ ਵਿਚ ਕਈ ਕਈ ਮਹੀਨੇ ਅਤੇ ਸਾਲ ਖਰਚ ਦਿੰਦੇ ਹਨ ਅਤੇ ਜਦੋਂ ਤਕ ਉਨ੍ਹਾਂ ਨੂੰ ਇਹ ਨਿਸਚਾ ਨ ਹੋ ਜਾਵੇ ਕਿ ਉਨ੍ਹਾਂ ਦੋਹਾਂ ਦੇ ਸੁਭਾਵ ਇਕ ਦੂਜੇ ਦੇ ਅਨ ਕੁਲ ਹਨ ਅਤੇ ਉਹ ਦੋਵੇਂ ਇਕ ਦੂਜੇ ਦੀ ਖਾਤਰ ਹਰ ਯੋਗ ਕਰਬਾਨੀ ਕਰਨ ਨੂੰ ਤਿਆਰ ਹਨ ਤਾਂ ਹੀ ਨਹੀਂ ਕਹਿੰਦੇ । ਇਤਨੀ ਛਾਨਬੀਨ ਤੇ ਪ੍ਰੀਖਿਆ ਦੇ ਮਗਰੋਂ ਵਿਆਹੇ ਹੋਏ ਜੋੜੇ ਦੀ ਦੋਸਤੀ ਇਕ ਆਦਰਸ਼ਕ ਦੋਸਤੀ ਹੋਣੀ ਚਾਹੀਦੀ ਹੈ । ਪੰਤੂ ਅਸਲੀਅਤ ਕੀ ਹੈ ? ਥੋੜੇ ਦਿਨਾਂ ਦਾ ਚਮਤਕਾਰਾ। ਤਲਾਕਾਂ ਦੀ ਗਿਣਤੀ ਉਨਾਂ ਮੁਲਕਾਂ ਵਿਚ ਬਹੁਤ ਅਧਿਕ ਹੈ।ਅਮਰੀਕਾ ਵਿਚ ਸੌ ਵਿਚੋਂ ੭੪ ਵਿਆਹ ਅਧਵਾਟੇ ਹੀ ਟੁੱਟ ਜਾਂਦੇ ਹਨ ਅਤੇ ਯੁਰਪੀਅਨ ਮਲਕਾਂ ਵਿਚ ਭਾਵੇਂ ਤਲਾਕਾਂ ਦੀ ਗਿਣਤੀ ਅਮਰੀਕਾ ਨਾਲੋਂ ਘਟ ਹੈ ਪ੍ਰੰਤੂ ਸਾਡੇ ਲਈ ਉਹ ਭੀ ਹੈਰਾਨੀ ਭਰੀ ਹੈ । ਇਸ ਦਾ ਅਸਲ ਕਾਰਨ ਕੀ ਹੈ ?

   ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਲੋਕਾਂ ਨੂੰ ਅਜੇ ਮਿੱਤਾਈ ਦੀ ਸੂਝ ਹੀ ਨਹੀਂ ਪਈ। ਉਪਰੋਂ ਉਪਰੋਂ ਭਾਵੇਂ ਉਨ੍ਹਾਂ ਦਾ ਮੇਲ ਮਿਲਾਪ ਬੜਾ ਮਿੱਠਾ, ਰਸੀਲਾ ਅਤੇ ਤੋੜ