ਪੰਨਾ:ਪੂਰਬ ਅਤੇ ਪੱਛਮ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੮੭

ਬੁਧ-ਹੀਣ ਅਤੇ ਨਾਪਾਕ ਹੋਣ ਦਾ ਸਬਕ ਦਿਤਾ ਹੈ । ਦੁਨੀਆਂ ਦੀ ਤਵਾਰੀਖ ਫੋਲ ਮਾਰੋ ਤੁਹਾਨੂੰ ਇਹ ਵੇਖਣ ਦਾ ਅਵਸਰ ਬਹੁਤ ਘਟ ਮੁਲਕਾਂ ਅਤੇ ਘਟ ਸਮਿਆਂ ਵਿਚ ਮਿਲੇਗਾ ਕਿ ਅਦਮੀ ਨੇ ਇਸਤ੍ਰੀ ਨੂੰ ਸਨਮਾਨਿਆ ਹੋਵੇ। ਆਮ ਤੌਰ ਤੇ ਇਸ ਤੇ ਗੁਲਾਮੀ ਦੀ ਛੱਟ ਹੀ ਪਈ ਰਹੀ ਹੈ । ਇਸ ਨੂੰ ਆਦਮੀ ਦੀ ਦਾਸੀ, ਰੋਟੀ ਪਕਾਉਣ ਤੇ ਪੋਸਣ ਵਾਲੀ ਚਲੇ ਦੀ ਬਿੱਲੀ, ਘਰ ਦੀ ਚਾਰਦੀਵਾਰੀ ਦਾ ਗਹਿਣਾ, ਸੰਤਾਨ ਪੈਦਾ ਕਰਨ ਦੀ ਮਸ਼ੀਨ, ਬਚਿਆਂ ਨੂੰ ਪਾਲਣ ਵਾਲੀ ਗੋਲੀ ਅਤੇ ਯਧ ਸਮੇਂ ਜੇਤੂਆਂ ਦੀ ਲੁਟ ਹੀ ਸਮਝਿਆ ਗਿਆ ਹੈ । ਆਦਮੀ ਸਦਾ ਹੀ ਆਪਣੇ ਆਪ ਨੂੰ ਬਲਵਾਨ, ਬੁੱਧਵਾਨ, ਉੱਚਾ ਅਤੇ ਪਵਿੱਤ੍ਰ ਸਮਝਦਾ ਰਿਹਾ ਹੈ ਅਤੇ ਇਸ ਨੂੰ ਸਦਾ ਹੀ ਮਾੜੀ, ਨੀਚ, ਅਬਲਾ ਅਤੇ ਬਧ-ਹੀਨ ਦਰਸਾਉਂਦਾ ਰਿਹਾ ਹੈ । ਦੁਨੀਆਂ ਦੇ ਇਤਹਾਸ ਵਿਚ ਕੇਵਲ ਟਾਵੇਂ ਟਾਵੇਂ ਅਜੇਹੇ ਅਵਸਰ ਮਿਲਦੇ ਹਨ ਜਦ ਮਜ਼ਹਬ ਦੀ ਸਿਖਿਆ ਅਨੁਸਾਰ ਜਾਂ ਆਦਮੀ ਦੀ ਪੂਮ ਕ੍ਰਿਪਾਲਤਾ ਦੁਆਰਾ ਇਸਤ੍ਰੀ ਨੂੰ ਸ਼੍ਰੋਮਾਨ, ਇਜ਼ਤ ਅਤੇ ਬਜ਼ੁਰਗੀ ਦਾ ਅਧਿਕਾਰੀ ਸਮਝਿਆ ਗਿਆ ਹੋਵੇ ।

ਸਾਨੂੰ ਇਸ ਗਲ ਦਾ ਖਾਸ ਮਾਣ ਹੈ ਕਿ ਸਾਡੇ ਮੁਲਕ ਵਿਚ ਪ੍ਰਾਚੀਨ ਸਮੇਂ ਵਿਚ ਇਸੜੀ ਦੀ ਇਹ ਦੁਰਦਸ਼ਾ ਨਹੀਂ ਸੀ । ਵਰਤਮਾਨ ਪੱਛਮੀ ਇਸਤ੍ਰੀ ਦੀ ਪੂਰਬੀ ਇਸਤ੍ਰੀ ਦੇ ਮੁਕਾਬਲੇ, ਚੰਗੀ ਹਾਲਤ ਦੇਖ ਕੇ ਕਈ ਅਨਜਾਣ ਪੱਛਮੀ