ਪੰਨਾ:ਪੂਰਬ ਅਤੇ ਪੱਛਮ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਪੂਰਬ ਅਤੇ ਪੱਛਮ

ਪਹਿਲਾਂ ਸਾਡੇ ਮੁਲਕ ਵਿਚ ਇਸਤ੍ਰੀ ਦੀ ਬਹੁਤ ਇਜ਼ਤ ਹੁੰਦੀ ਸੀ ਜਿਸ ਕਰ ਕੇ ਮਨੂੰ ਨੇ ਇਸ ਨੂੰ ਇਕ ਦਮ ਦਬਾਉਣ ਲਈ ਲਿਖਣਾ ਉੱਚਿਤ ਨਹੀਂ ਸਮਝਿਆ, ਇਸੇ ਕਾਰਨ ਇਸਤ੍ਰੀ ਦੀ ਆਜ਼ਾਦੀ ਤੇ ਕਾਫੀ ਸਮੇਂ ਲਈ ਕੋਈ ਖਾਸ ਸੱਟ ਨਹੀਂ ਵੱਜੀ।

ਉਪ੍ਰੋਕਤ ਸਬੰਧ ਵਿਚ ਮਨੂੰ ਦੀ ਲੇਖਣੀ ਬੜੀ ਦਿਲਚਸਪ ਜਾਪਦੀ ਹੈ। ਇਕ ਪਾਸੇ ਤਾਂ ਉਹ ਇਸਤ੍ਰੀ ਦੀ ਸੋਭਾ ਕਰਦਾ ਹੋਇਆ ਉਸਨੂੰ ਸਤਿਕਾਰਦਾ ਹੈ ਅਤੇ ਪੂਜ-ਨੀਕ ਦਸਦਾ ਹੈ ਅਤੇ ਦੂਸਰੇ ਪਾਸੇ ਉਸਦੀ ਹੀਣਤਾ ਤੇ ਜ਼ੋਰ ਦਿੰਦਾ ਹੋਇਆ ਉਸਦੀ ਗੁਲਾਮੀ ਦੇ ਸ਼ਿਕੰਜੇ ਕੱਸਦਾ ਹੈ। ਉਹ ਲਿਖਦਾ ਹੈ:———

"ਇਸਤ੍ਰੀ ਦਾ ਸਤਿਕਾਰ ਉਸ ਦੇ ਬਾਪ, ਭਾਈ, ਭਰਤਾ, ਦੇਵਰ, ਜੇਠ ਅਤੇ ਭਣਵਈਆ ਵਲੋਂ ਜੋ ਆਪਣੀ ਬੇਹਤਰੀ ਲੋਚਦੇ ਹੋਣ ਹੋਣਾ ਚਾਹੀਦਾ ਹੈ।

"ਜਿਸ ਘਰ ਇਸਤ੍ਰੀ ਦਾ ਸਤਿਕਾਰ ਹੁੰਦਾ ਹੈ। (ਅਥਵਾ ਪੂਜਾ ਹੁੰਦੀ ਹੈ), ਦੇਵਤੇ ਉਸ ਘਰ ਤੇ ਬੜੇ ਖੁਸ਼ ਹੁੰਦੇ ਹਨ, ਪ੍ਰੰਤੂ ਜਿਥੇ ਇਸਤ੍ਰੀ ਦਾ ਸਤਿਕਾਰ ਨਹੀਂ ਹੁੰਦਾ ਉਸ ਘਰ ਵਿਚ ਹਰ ਇਕ ਮਜ਼ਹਬੀ ਰਵਾਇਤ ਨਿਸਫਲ ਹੈ।

"ਜਿਸ ਘਰ ਵਿਚ ਇਸਤ੍ਰੀ ਨੂੰ ਦੁਖ ਮਿਲੇ ਉਹ ਖਾਨਦਾਨ ਛੇਤੀ ਹੀ ਮਰ ਮਿਟਦਾ ਹੈ, ਪ੍ਰੰਤੂ ਜਿਥੇ ਇਸ ਨੂੰ ਕੋਈ ਦੁਖ ਨਹੀਂ ਉਹ ਘਰਾਣਾ ਸਦਾ ਪ੍ਰਫੁਲਤ ਹੁੰਦਾ ਹੈ।" ਅਖੀਰ ਵਿਚ ਉਹ ਲਿਖਦਾ ਹੈ ਕਿ ਜਿਸ ਘਰ ਵਿਚ