ਪੰਨਾ:ਪੂਰਬ ਅਤੇ ਪੱਛਮ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੯੧

ਪਰਦਾ ਸੀ। ਉਹ ਸੁਸਾਇਟੀ ਵਿਚ ਬਿਲਕੁਲ ਸ੍ਵਤੰਤ੍ਰ ਵਿਚਰਦੀ ਸੀ ਅਤੇ ਘੁੰਡ, ਬੁਰਕਾ ਜਾਂ ਪਰਦਾ ਆਦਿ ਦਾ ਕੋਈ ਰਿਵਾਜ ਨਹੀਂ ਸੀ। ਇਸਤ੍ਰੀ ਆਪਣੇ ਪਤੀ ਨਾਲ ਖੇਲ ਤਮਾਸ਼ੇ ਦੇਖਣ ਜਾਂਦੀ ਸੀ ਅਤੇ ਲੜਾਈਆਂ ਵਿਚ ਉਸ ਦਾ ਬਰਾਬਰ ਸਾਥ ਦਿੰਦੀ ਸੀ।

ਕਾਲੀ ਦਾਸ ਦਾ ਰਚਿਆ ਹੋਇਆ "ਸਕੁੰਤਲਾ" ਨਾਟਕ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਪੁਰਾਤਨ ਸਮੇਂ ਵਿਚ ਹਿੰਦੁਸਤਾਨੀ ਦੇਵੀਆਂ ਆਪਣੇ ਪਤੀ ਆਪਣੀ ਸਲਾਹ ਨਾਲ ਚੁਣਦੀਆਂ ਸਨ। ਸੁਇੰਬਰ ਦੀ ਰਸਮ ਭੀ ਇਸੇ ਗਲ ਦਾ ਸਬੂਤ ਹੈ ਕਿ ਲੜਕੀਆਂ ਦੀ ਸ਼ਾਦੀ ਜਵਾਨ ਆਯੂ ਵਿਚ ਹੁੰਦੀ ਸੀ ਅਤੇ ਉਹ ਆਪਣੇ ਵਰ ਆਪਣੀ ਖੁਸ਼ੀ ਨਾਲ ਚੁਣਦੀਆਂ ਸਨ।

ਮਨੂੰ ਦੇ ਜ਼ਮਾਨੇ ਤੋਂ ਬਾਅਦ ਹਿੰਦੁਸਤਾਨੀ ਇਸਤ੍ਰੀ ਆਜ਼ਾਦੀ ਤੇ ਕੁਝ ਸੱਟ ਵੱਜੀ ਜਾਪਦੀ ਹੈ, ਪ੍ਰੰਤੂ ਪਿਛਲੇ ਜ਼ਮਾਨੇ ਦਾ ਪ੍ਰਭਾਵ ਬਹੁਤਾ ਹੋਣ ਕਰ ਕੇ ਇਸਤ੍ਰੀ-ਆਜ਼ਾਦੀ ਦੇ ਬੰਧਨ ਇਕ ਦਮ ਚਾਲੂ ਨਹੀਂ ਹੋ ਸਕੇ। ਮਨੂੰ ਦੇ ਨਵੇਂ ਬਣਾਏ ਬੰਧਨਾਂ ਨੂੰ ਪ੍ਰਚੱਲਤ ਕਰਨ ਲਈ ਭੀ ਕਈ ਸਦੀਆਂ ਲਗੀਆਂ ਅਤੇ ਉਤਨਾ ਚਿਰ ਇਸਤ੍ਰੀ ਆਪਣੀ ਸ੍ਵਤੰਤ੍ਤਾ ਪੂਰੀ ਤਰਾਂ ਨਾਲ ਮਾਣਦੀ ਰਹੀ। ਇਥੇ ਇਹ ਦਸਣਾ ਭੀ ਯੋਗ ਹੈ ਕਿ ਮਨੂੰ ਨੇ ਇਸਤ੍ਰੀ ਨੂੰ ਬਿਲਕੁਲ ਧਿਰਕਾਰ ਹੀ ਨਹੀਂ ਦਿਤਾ, ਬਲਕਿ ਉਸ ਨੇ ਆਪਣੀ ਲੇਖਣੀ ਵਿਚ ਇਸਤ੍ਰੀ-ਮਾਣ ਸੰਬੰਧੀ ਭੀ ਲਿਖਿਆ ਹੈ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਉਸ ਸਮੇਂ ਤੋਂ