ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੬੦ )
ਵਾਢੀ ਕਰਨ ਲਈ ਨਵੀਂ ਕਲਾ ਕੱਢ ਏ ਜਾਂ ਕਿਸੇ ਨੇ ਖੂਹ ਵਿੱਚੋਂ ਪਾਣੀ ਕੱਢਣ ਲਈ ਨਵੀਂ ਤਰ੍ਹਾਂ ਦਾ ਪੰਪ ਬਣਾਇਆ ਏ ?
ਜ਼ਿਮੀਂਦਾਰ:-ਨਹੀਂ ਜੀ, ਕੋਈ ਏਹੋ ਜਿਹੀਆਂ ਕਲਾਂ ਕਿਉਂ ਕੰਢੇ ? ਜੋ ਕੁਝ ਅੱਗੇ ਸਾਡੇ ਕੋਲ ਏ ਉਸ ਤੋਂ ਤੁਹਾਡੀ ਤਸੱਲੀ ਨਹੀਂ ਹੋਈ । ਤੁਹਾਨੂੰ ਨਵੀਆਂ ਨਵੀਆਂ ਕਾਢਾਂ ਦੀ ਲਾਉਣੀ ਕਿਉਂ ਲੱਗੀ ਰਹਿੰਦੀ ਏ ?
ਸੁਕਰਾਤ:-ਤਾਂ ਵੀ ਦੱਸੋ ਤਾਂ ਸਹੀ, ਹੋਇਆ ਕੀ ਏ ? ਜਿਸ ਲਈ ਤੁਹਾਨੂੰ ਸਾਰਿਆਂ ਨੂੰ ਜੋਸ਼ ਆਇਆ ਹੋਇਆ ਏ ?
ਜ਼ਿਮੀਂਦਾਰ:-ਜੀ ਸਾਨੂੰ ਆਖਦੇ ਨੇ ਜੋ ਫਸਲ ਦੀ ਫਸਲ ਚੰਦਾ ਦਿਤਾ ਕਰੋ ।
ਸੁਕਰਾਤ:-ਕੇਡਾ ਹਨੇਰ ਖਾਤਾ ਏ ।
ਜ਼ਿਮੀਂਦਾਰ:-ਤੁਸੀ ਏਸ ਨੂੰ ਹਨੇਰ ਖਾਤਾ ਆਖੋ ਤੇ ਹਨੇਰ ਵੀ ਅਜਿਹਾ ਜੇਹੜਾ ਕਦੀ ਕਿਸੇ ਸੁਣਿਆ ਈ ਨਹੀਂ, ਸਾਡੀ ਕੇਡੀ ਬੇਪਤੀ ਏ । ਅਸੀ ਚੰਦਰੇ ਜ਼ਿਮੀਂਦਾਰ ਤਾਂ ਅੱਗੇ ਦੀ ਟਿਕਟਾਂ ਦੇ ਭਾਰ ਨਾਲ ਦੱਬੇ ਪਏ ਹਾਂ ।
ਸੁਕਰਾਤ:-ਮੈਂ ਤੁਹਾਡੀ ਏਸ ਭਾਰੀ ਬਿਪਤਾ ਵਿੱਚ ਹਮਦਰਦੀ ਕਰਦਾ ਹਾਂ, ਮੇਰੀ ਜਾਚੇ ਤੁਸੀਂ ਚੰਦਾ ਦੇਣ ਤਾਂ ਨਹੀਂ ਲਗੇ ?
ਜ਼ਿਮੀਂਦਾਰ:-ਨਹੀਂ ਓ ਬੇਲੀਆ।