ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੧ )

ਸੁਕਰਾਤ:-ਬਿਲਕੁਲ ਠੀਕ ਏ ।

ਜ਼ਿਮੀਂਦਾਰ:-ਪਿਛਲੇ ਹਫਤੇ ਇੱਕ ਬਾਬੂ ਬੜੇ ਸੋਹਣੇ ਸਾਹਬਾਂ ਵਾਲੇ ਕੱਪੜੇ ਪਾ ਕੇ ਸਾਡੇ ਪਿੰਡ ਆਇਆ ਸੀ ਤੇ ਆਖਦਾ ਸੀ, ਜੇ ਤੁਸੀਂ ਮੈਨੂੰ ਆਪਣਾ ਮੈਂਬਰ ਚੁਣੋਗੇ ਤਾਂ ਮੈਂ ਕੌਂਸਲ ਵਿੱਚ ਜਾ ਕੇ ਤੁਹਾਡਾ ਮਾਮਲਾ ਤੇ ਟੈਕਸ ਘੱਟ ਕਰਾ ਦਿਆਂਗਾ ।

ਸੁਕਰਾਤ:-ਬੱਲੇ ਓ ਬਾਂਕਿਆ ! ਮੈਨੂੰ ਆਸ ਏ ਜੋ ਓਹ ਚੋਣ ਵਿੱਚ ਜਿੱਤ ਜਾਏਗਾ ।

ਜ਼ਿਮੀਂਦਾਰ:-ਜੀ ਸਾਨੂੰ ਪੱਕੀ ਉਮੈਦ ਏ, ਅਸੀਂ ਸਾਰੇ ਓਸੇ ਨੂੰ ਪਰਚੀ ਪਾਵਾਂਗੇ ।

ਸੁਕਰਾਤ:-ਹੱਛਾ ਓਹ ਚੰਦਾ ਕਾਹਦੇ ਲਈ ਮੰਗਦੇ ਸਨ ? ਮੇਰੀ ਸਮਝੇ ਓਹਨਾਂ ਸ਼ਿਮਲੇ ਕੋਈ ਘੰਟਾ ਘਰ ਬਨਾਣਾ ਹੋਣਾ ਏ ?

ਜ਼ਿਮੀਂਦਾਰ:-ਨਹੀਂ ਜੀ, ਓਹ ਕਿੱਥੋਂ ? ਓਹ ਆਖਦੇ ਸਨ ਕਿ ਚੰਦਾ ਲੋਕਾਂ ਦੇ ਸੁਧਾਰ ਲਈ ਜੇਹੜਾ ਪਸਾਰਾ ਪਸਾਰਿਆ ਹੋਇਆ ਏ, ਓਸ ਤੇ ਖਰਚ ਹੋਣਾ ਏ, ਓਸ ਲਈ ਚਾਹੀਦਾ ਏ ।

ਸਕਰਾਤ:-ਤਾਂ ਇਹ ਕੋਈ ਐਡੀ ਮਾੜੀ ਗੱਲ ਤਾਂ ਨਹੀਂ। ਮੈਂ ਤੇ ਇਸ ਨੂੰ ਕਦੀ ਵੀ ਹਨੇਰ ਜਾਂ ਧੱਕੇਸ਼ਾਹੀ ਨਹੀਂ ਆਖਦਾ।