ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੭੦ )
ਮਾਮਲੇ ਨਾਲੋਂ ਘੱਟ ਤੋਂ ਘੱਟ ਤੀਣਾ ਨਫਾ ਓਸ ਰੁਪੈ ਤੋਂ ਹੁੰਦਾ ਹੈ, ਜੇਹੜਾ ਸੁਧਾਰ ਤੇ ਖਰਚ ਆਉਂਦਾ ਏ ।
ਜ਼ਿਮੀਂਦਾਰ:-ਗੱਲ ਤਾਂ ਏਸੇ ਤਰ੍ਹਾਂ ਜਾਪਦੀ ਏ ।
ਸੁਕਰਾਤ:-ਫੇਰ ਵੀ ਤੁਸੀ ਇੱਕ ਚੰਦਾ ਦੇਣ ਵੇਲੇ ਚੀਕਦੇ ਓ ਤੇ ਚਾਹੁੰਦੇ ਓ ਜੋ ਸਾਡੇ ਟਿਕਸ ਘਟ ਜਾਣ ।
ਜ਼ਿਮੀਂਦਾਰ:-ਹੁਣ ਤੀਕ ਤਾਂ ਅਸੀ ੲਹਾ ਕੁਝ ਈ ਲੋਚਦੇ ਸਾਂ, ਪਰ ਤੁਸੀਂ ਸਾਨੂੰ ਕੁਝ ਭਰਮ ਜਿਹਾ ਪਾ ਦਿੱਤਾ ਏ ।
ਸੁਕਰਾਤ:-ਮਾਲੂਮ ਹੁੰਦਾ ਏ ਕਿ ਜੇ ਇੱਕ ਰੁਪਿਆ ਸੁਧਾਰ ਤੇ ਖਰਚ ਹੁੰਦਾ ਏ, ਤਾਂ ਓਸ ਦੇ ਬਦਲੇ ਹਰ ਵਰ੍ਹੇ ਤੁਹਾਨੂੰ ਘੱਟ ਤੋਂ ਘੱਟ ਦਸ ਜਾਂ ਵੀਹ ਰੁਪੈ ਨਫਾ ਹੁੰਦਾ ਏ ।
ਜ਼ਿਮੀਂਦਾਰ:-ਜਿਸ ਤਰ੍ਹਾਂ ਤੁਸੀ ਲੇਖਾ ਕੀਤਾ ਏ, ਜੇ ਓਸੇ ਤਰਾਂ ਹਿਸਾਬ ਲਾਈਏ ਤਾਂ ਏਸ ਤੋਂ ਬਹੁਤ ਜ਼ਿਆਦਾ ਨਿਕਲੇਗਾ ।
ਸੁਕਰਾਤ:-ਤਾਂ ਫੇਰ ਵਧੇਰੀ ਸਿਆਨਫ ਦੀ ਗੱਲ ਇਹ ਹੋਈ ਕਿ ਤੁਸੀਂ ਟਿਕਸ ਘੱਟ ਦੇਣ ਦੀ ਥਾਂ ਵੱਧ ਦਿਓ ।