( ੧੭੧ )
ਜ਼ਿਮੀਂਦਾਰ:-ਸੁਕਰਾਤ ਜੀ, ਅਸੀ ਸੱਚ ਮੁੱਚ ਖਿਆਲ ਕਰਦੇ ਹਾਂ ਕਿ ਏਹਾ ਗੱਲ ਈ ਸਿਆਨਫ ਦੀ ਹੋਵੇਗੀ, ਪਰ ਸਾਨੂੰ ਪਹਿਲਾਂ ਤਾਂ ਕਦੀ ਏਸ ਦਾ ਧਿਆਨ ਨਹੀਂ ਸੀ ਆਇਆ।
ਸੁਕਰਾਤ:-ਤੁਹਾਡਾ ਕੌਂਸਲ ਵਿੱਚ ਜਾਣ ਵਾਲ ਮਿੰਬਰ ਜਦ ਤੁਹਾਡੇ ਕੋਲੋਂ ਇਸ ਗੱਲ ਪਿੱਛੇ ਪਰਚੀਆਂ ਮੰਗੇ ਕਿ ਮੈਂ ਕੌਂਸਲ ਵਿੱਚ ਜਾ ਕੇ ਤੁਹਾਡੇ ਟਿਕਸ ਘਟਾਵਾਂਗਾ, ਓਹ ਤੁਹਾਨੂੰ ਫੈਦਾ ਪੁਚਾਣ ਦੀ ਥਾਂ ਅਸਲ ਵਿੱਚ ਤੁਹਾਡਾ ਨੁਕਸਾਨ ਕਰੇਗਾ ।
ਜ਼ਿਮੀਂਦਾਰ:-ਜੀ ਗੱਲ ਤਾਂ ਅਸਲ ਏਹਾ ਈ ਏ।
ਸੁਕਰਾਤ:-ਤਾਂ ਫੇਰ ਜੇਹੜਾ ਰੁਪਿਆ ਸੁਧਾਰ ਤੇ ਵਾਧੇ ਲਈ ਖਰਚ ਹੁੰਦਾ ਏ ਓਹ ਅਸਲ ਵਿੱਚ ਪੱਕਾ ਫੈਦੇਵੰਦਾ ਸੌਦਾ ਹੁੰਦਾ ਏ ਤੇ ਓਸ ਤੋਂ ਢੇਰ ਸਾਰਾ ਲਾਹਾ ਹੁੰਦਾ ਏ, ਅਰਥਾਤ ਚੰਗੇਰੇ ਫਸਲ, ਤੰਦਰੁਸਤੀ ਤੇ ਸੁਖ ਆਰਾਮ ਮਿਲਦੇ ਨੇ।
ਸੁਕਰਾਤ:-ਤਾਂ ਫੇਰ ਤੁਸੀ ਚੰਦੇ ਦਿਓ ਤੇ ਇੱਕ ਅਜਿਹੇ ਮਿੰਬਰ ਦੀ ਥਾਂ ਜੇਹੜਾ ਕੌਂਸਲ ਵਿੱਚ ਜਾਕੇ ਤੁਹਾਡੇ ਟਿਕਸ ਘਟਾਏ, ਇੱਕ ਏਹਾ ਜੇਹਾ ਮਿੰਬਰ ਚੁਣੋ ਜੇਹੜਾ ਮੁਲਕ ਦਾ ਵਾਧਾ ਤੇ ਸੁਧਾਰ ਕਰੇ ਤੇ ਏਹਨਾਂ ਕੰਮਾਂ ਲਈ ਰੁਪਿਆ ਜਮ੍ਹਾਂ ਕਰਨ ਦੀ ਖਾਤਰ ਤੁਹਾਡੇ ਟਿਕਸ ਵਧਾਣੋ ਵੀ ਨਾ ਡਰੇ ।