ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੧ )

ਜ਼ਿਮੀਂ ਨੂੰ ਦੋਸ਼ ਦੇਂਦੇ ਓ ? ਤੁਸੀਂ ਇਹ ਕਿਉਂ ਨਹੀਂ ਆਖਦੇ ਜੋ ਅਸੀ ਭੋਂ ਨੂੰ ਭੁੱਖਿਆਂ ਮਾਰ ਛੱਡਿਆ ਏ ਤੇ ਹੁਣ ਓਹ ਸਾਨੂੰ ਕੰਮ ਨਹੀਂ ਦੇਂਦੀ ?

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀ ਸੱਚੇ ਓ ।

ਸੁਕਰਾਤ:-ਫੇਰ ਜੇ ਤੁਸੀਂ ਇਹ ਚਾਹੁੰਦੇ ਓ ਜੇ ਤੁਹਾਡੀਆਂ ਫਸਲਾਂ ਬਹੁਤ ਹੋਣ ਤਾਂ ਫੇਰ ਜਾਂ ਤਾਂ ਗੋਹੇ ਬਾਲਣੇ ਛੱਡ ਦਿਓ ਜਾਂ ਰੂੜੀ ਲਈ ਕੋਈ ਹੋਰ ਸ਼ੈ ਲੱਭੋ । ਤੁਸੀ ਜਤਨ ਕਰੀ ਜਾਓ, ਜੇਡਾ ਚਿਰ ਤੁਹਾਡੀ ਜਿੱਤ ਨ ਹੋ ਜਾਏ, ਕਿਉਂ ਜੋ ਜਿਸ ਤਰ੍ਹਾਂ ਤੁਸੀ ਅੱਜ ਕਲ੍ਹ ਜ਼ਿਮੀਂਦਾਰੀ ਕਰਦੇ ਓ, ਏਸ ਨਾਲ ਤੁਹਾਡੀ ਪੈਦਾਵਾਰ ਕਦੀ ਵੀ ਚੰਗੀ ਨਹੀਂ ਹੋਣ ਲੱਗੀ ।

ਜ਼ਿਮੀਂਦਾਰ:-ਗੱਲ ਤਾਂ ਏਸੇ ਤਰ੍ਹਾਂ ਜਾਪਦੀ ਏ ।

ਸੁਕਰਾਤ:-ਤੁਹਾਡੇ ਲਈ ਸਭ ਤੋਂ ਸੁਖਾਲਾ ਕੰਮ ਤਾਂ ਇਹ ਜੇ ਕਿ ਤੁਸੀ ਬਾਲਣ ਲਈ ਕੋਈ ਹੋਰ ਸ਼ੈ ਲੱਭ ਲਓ ।

ਜ਼ਿਮੀਂਦਾਰ:-ਜੀ ਅਸੀ ਬਾਲੀਏ ਕੀ ?

ਸੁਕਰਾਤ:-ਗੋਹਿਆਂ ਦੀ ਸਭ ਤੋਂ ਵੱਧ ਲੋੜ ਤੁਹਾਨੂੰ ਦੁੱਧ ਕਾਹੜਣ ਤੇ ਹੁੱਕੇ ਲਈ ਏ ?

ਜ਼ਿਮੀਂਦਾਰ:-ਆਹੋ ਜੀ, ਅਸੀ ਰੋਟੀਆਂ ਤਾਂ ਕੋਲਿਆਂ ਜਾਂ ਲਕੜੀ ਨਾਲ ਪਕਾ ਸੱਕਦੇ ਹਾਂ ।