ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੨ )

ਸੁਕਰਾਤ:-ਤਾਂ ਫੇਰ ਤੁਸੀ ਹੁੱਕਾ ਓਨਾ ਚਿਰ ਛੱਡ ਦਿਓ, ਜੇਡਾ ਚਿਰ ਤੁਹਾਨੂੰ ਗੋਹਿਆਂ ਦੀ ਥਾਂ ਕੋਈ ਹੋਰ ਸ਼ੈ ਨ ਲੱਭ ਪਏ । ਬਾਕੀ ਰਹੀ ਦੁੱਧ ਦੀ ਗੱਲ, ਕਈ ਤਾਂ ਕਾਹੜੇ ਬਗੈਰ ਈ ਰਿੜਕ ਲੈਂਦੇ ਨੇ।

ਜ਼ਿਮੀਂਦਾਰ:-ਜੀ ਅਸੀ ਵੀ ਸੁਣਿਆ ਏ, ਪਰ ਅਸੀ ਕਾਹੜਣ ਨੂੰ ਚੰਗਾ ਸਮਝਦੇ ਆਂ ।

ਸੁਕਰਾਤ:-ਤਾਂ ਫੇਰ ਲਕੜਾਂ ਤੇ ਕਾਹੜ ਲਿਆ ਕਰੋ।

ਜ਼ਿਮੀਂਦਾਰ:-ਜੇ ਅਸੀ ਲਕੜਾਂ ਬਾਲ ਕੇ ਦੁੱਧ ਕਾਹੜੀਏ ਤਾਂ ਜ਼ਨਾਨੀਆਂ ਦੁੱਧ ਨੂੰ ਕੜ੍ਹਦਿਆਂ ਛੱਡਕੇ ਏਧਰ ਓਧਰ ਜਾਕੇ ਹੋਰ ਕੋਈ ਕੰਮ ਨਹੀਂ ਕਰ ਸਕਦੀਆਂ ।

ਸੁਕਰਾਤ:-ਓਹ ਹੋਰ ਕੇਹੜਾ ਕੰਮ ਕਰਦੀਆਂ ਨੇ ?

ਜ਼ਿਮੀਂਦਾਰ:-ਸਾਡੀ ਸਮਝੇ ਹੋਰ ਥਾਪੀਆਂ ਥੱਪਦੀਆਂ ਨੇ ।

ਸੁਕਰਾਤ:-ਪਰ ਜੇ ਤੁਸੀਂ ਲਕੜਾਂ ਬਾਲੋਗੇ ਤਾਂ ਥਾਪੀਆਂ ਥੱਪਣ ਦੀ ਕੀ ਲੋੜ ਏ, ਤੇ ਜ਼ਨਾਨੀਆਂ ਫੇਰ ਚੁਲ੍ਹੇ ਕੋਲ ਬਹਿ ਸਕਦੀਆਂ ਨੇ । ਚੁਲ੍ਹੇ ਕੋਲ ਬਹਿ ਕੇ ਓਹ ਨਾਲੇ ਅੱਗ ਦਾ ਧਿਆਨ ਰੱਖਣਗੀਆਂ ਤੇ ਨਾਲੇ ਕੁਝ ਸਿਊਂਦੀਆਂ ਪਰੋਂਦੀਆਂ ਰਹਿਣਗੀਆਂ, ਬਾਲਾਂ ਨੂੰ ਪੜ੍ਹਣਾ ਸਿਖਾਣਗੀਆਂ ਜਾਂ ਹੋਰ ਕੋਈ ਕੰਮ-ਜੇਹੜਾ ਤੁਸੀਂ ਓਹਨਾਂ ਪਾਸੋਂ ਕਰਾਨਾ ਹੋਵੇ-ਪਈਆਂ ਕਰਨਗੀਆਂ।