ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੩ )

ਜ਼ਿਮੀਂਦਾਰ:-ਸੁਕਰਾਤ ਜੀ ਇਹ ਸੱਚ ਏ । ਜਦ ਇੱਕ ਵਾਰੀ ਸਾਡੀਆਂ ਜ਼ਨਾਨੀਆਂ ਗੋਹਾ ਥੱਪਣਾ ਛੱਡ ਦੇਣਗੀਆਂ ਤਾਂ ਉਹਨਾਂ ਨੂੰ ਕਈ ਹੋਰ ਅਜਿਹੇ ਕੰਮ ਕਰਨ ਦੀ ਵੇਹਲ ਲੱਗ ਜਾਏਗੀ, ਜੇਹੜੇ ਕੁੜੀਆਂ ਨੇ-ਜਦੋਂ ਦੀਆਂ ਓਹ ਸਕੂਲੇ ਜਾਣ ਲੱਗੀਆਂ ਨੇ-ਸਿੱਖੇ ਨੇ ।

ਸੁਕਰਾਤ:-ਤਾਂ ਗੋਹਾ ਥੱਪਣਾ ਛੱਡ ਦਿਓ ਤੇ ਜਿਸ ਨੇ ਦੁੱਧ ਕਾਹੜਣਾ ਹੋਵੇ ਲਕੜਾਂ ਬਾਲ ਕੇ ਕਾਹੜੇ ਤੇ ਉਹ ਚੁੱਲ੍ਹੇ ਕੋਲ ਬਹਿ ਕੇ ਹੋਰ ਕੰਮ ਵੀ ਕਰੀ ਜਾਏ ।

ਜ਼ਿਮੀਂਦਾਰ:-ਪਰ ਅਸੀਂ ਲਕੜਾਂ ਲਈਏ ਕਿੱਥੋਂ ?

ਸੁਕਰਾਤ:-ਲਕੜ ਵੀ ਤਾਂ ਕਣਕ ਜਾਂ ਹੋਰਨਾਂ ਫਸਲਾਂ ਹਾਰ ਏ । ਜੇ ਤੁਹਾਨੂੰ ਇਸ ਦੀ ਲੋੜ ਏ ਤੇ ਇਸਨੂੰ ਬੀਜੋ ।

ਜ਼ਿਮੀਂਦਾਰ:-ਕਦੀ ਕਿਸੇ ਨੇ ਦਰੱਖਤਾਂ ਦੀ ਬਜਾਈ ਹੁੰਦੀ ਵੀ ਸੁਣੀ ਏ ?

ਸੁਕਰਾਤ:-ਹਰ ਇੱਕ ਸਿਆਣਾ ਆਦਮੀ ਜੋ ਉਸ ਨੂੰ ਬਾਲਨ ਦੀ ਜਾਂ ਅਮਾਰਤੀ ਲਕੜ ਦੀ ਲੋੜ ਹੁੰਦੀ ਹੈ, ਤਾਂ ਓਹ ਰੱਖ ਬੀਜਦਾ ਏ।

ਜ਼ਿਮੀਂਦਾਰ:-ਹੱਛਾ ਅਸੀਂ ਵੀ ਬੀਜਾਂਗੇ, ਪਰ ਬੀਜੀਏ ਕਿੱਥੇ ?

ਸੁਕਰਾਤ:-ਆਪਣੀਆਂ ਬੰਜਰ ਜ਼ਮੀਨਾਂ ਵਿੱਚ