ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੪ )

ਜਮਾਦਾਰ:-ਸੁਕਰਾਤ ਜੀ, ਤੁਸੀਂ ਸੱਚੇ ਓ । ਇਹ ਤਾਂ ਸੱਚ ਮੁੱਚ ਖਜਾਨਾ ਏ । ਮੈਨੂੰ ਤਾਂ ਹੁਣ ਸੱਚ ਮੁੱਚ ਖਜਾਨਾ ਹੱਥ ਆ ਗਿਆ ਏ ।

ਸੁਕਰਾਤ:-ਤੁਸੀ ਜ਼ਿਮੀਂਦਾਰੇ ਬੰਕ ਦੇ ਮਿੰਬਰ ਵੀ ਓ ?

ਜਮਾਦਾਰ:-ਆਹੋ ਜੀ, ਜਦੋਂ ਤੁਸੀ ਮੈਨੂੰ ਮੱਤ ਦਿੱਤੀ ਸੀ ਮੈਂ ਓਦੋਂ ਈ ਮਿੰਬਰ ਬਣ ਗਿਆ ਸਾਂ।

ਸੁਕਰਾਤ:-ਤਾਂ ਜੋ ਰੁਪਿਆ ਤੁਹਾਨੂੰ ਆਪਣੇ ਫਸਲ ਵੇਚ ਕੇ ਤੇ ਪਿਨਸ਼ਨ ਤੋਂ ਬਚਦਾ ਏ ਤੁਸੀ ਸਾਰਾ ਬੰਕ ਵਿੱਚ ਈ ਜਮ੍ਹਾਂ ਕਰਾਂਦੇ ਹੋਵੋਗੇ ?

ਜਮਾਦਾਰ:-ਆਹੋ ਜੀ ।

ਸੁਕਰਾਤ:-ਤੇ ਹੋਰ ਜੇਹੜਾ ਡੰਗਰ ਵੇਚਣ ਤੋਂ ਬਚਦਾ ਏ ਓਹ ਵੀ ?

ਜਮਾਦਾਰ:-ਆਹੋ ਜੀ ।

ਸੁਕਰਾਤ:-ਤੇ ਸਾਰਾ ਰੁਪਿਆ ਜੇਹੜਾ ਕਿਧਰੋਂ ਤੁਹਾਡੇ ਹੱਥ ਆਉਂਦਾ ਏ, ਓਹ ਵੀ ?

ਜਮਾਦਾਰ:-ਆਹੋ ਜੀ ।

ਸੁਕਰਾਤ:-ਤੁਸੀ ਹੁਣ ਗਹਿਣਿਆਂ ਤੇ ਤਾਂ ਕੋਈ ਰੁਪਿਆ ਨਹੀਂ ਲਾਂਦੇ ?

ਜਮਾਦਾਰ:-ਹੀਂ ਜੀ ।