ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੧੫ )
ਸੁਕਰਾਤ:-ਸੋ ਤੁਹਾਡਾ ਸਾਰਾ ਵਾਧੂ ਕੂੜਾ ਟੋਏ ਵਿੱਚ ਜਾਂਦਾ ਏ ਤੇ ਸਾਰਾ ਵਾਧੂ ਰੁਪਿਆ ਬੰਕੇ ਜਾਂਦਾ ਏ ?
ਜਮਾਦਾਰ:-ਸੁਕਰਾਤ ਦੀ ਗੱਲ ਏਹਾ ਏ ।
ਸੁਕਰਾਤ:-ਤਾਂ ਟੋਇਆ ਈ ਨਿਰਾ ਤੇਰਾ ਖਜਾਨਾ ਨਹੀਂ, ਤੇਰਾ ਦੂਜਾ ਖਜਾਨਾ ਬੰਕ ਵੀ ਏ ।
ਜਮਾਦਾਰ:-ਸੁਕਰਾਤ ਜੀ ਤੁਸੀ ਫੇਰ ਸੱਚੇ ਓ, ਮੇਰੇ ਦੋ ਖਜਾਨੇ ਨੇ ।
ਸੁਕਰਾਤ:-ਸੋ ਹਰ ਇੱਕ ਸਿਆਣੇ ਜ਼ਿਮੀਂਦਾਰ ਦੇ ਦੋ ਖਜਾਨੇ ਨੇ, ਪਹਿਲਾ ਟੋਆ ਤੇ ਦੂਜਾ ਬੰਕ, ਤੇ ਜੇਡਾ ਚਿਰ ਓਹ ਏਹਨਾਂ ਗੱਲਾਂ ਤੇ ਟੁਰੇਗਾ, ਓਹਨੂੰ ਕਦੀ ਥੁੜ ਨਹੀਂ ਆਉਣ ਲੱਗੀ ।
ਜਮਾਦਾਰ:-ਸੁਕਰਾਤ ਜੀ, ਤੁਸੀ ਸੱਚੇ ਓ, ਜਦ ਦਾ ਮੈਂ ਤੁਹਾਡੀ ਮੱਤ ਲੈ ਕੇ ਟੋਆ ਪੁੱਟਿਆ ਤੇ ਬੰਕ ਦਾ ਮਿੰਬਰ ਬਣਿਆ ਹਾਂ, ਮੈਨੂੰ ਕਦੀ ਥੁੜ ਨਹੀਂ ਆਈ।
ਸੁਕਰਾਤ:-ਹੱਛਾ, ਜਾਓ ! ਰੱਬ ਤੁਹਾਡਾ ਵਾਧਾ ਕਰੇ ਤੇ ਖਜਾਨਿਉਂ ਸੁਖ ਸਾਂਦ ਨਾਲ ਪਰਤ ਕੇ ਆਓ ।
ਜਮਾਦਾਰ:-ਬਾਬਾ ਜੀ ਸਾਹਬ ਸਲਾਮਤ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ।