ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੦ )

ਸੁਕਰਾਤ:-ਫੇਰ ਜਦ ਤੁਹਾਡੇ ਫਸਲ ਮਾਰੇ ਜਾਣ ਜਾਂ ਤੁਹਾਡੇ ਬਾਲ ਮਰ ਜਾਣ ਤਾਂ ਕਦੀ ਨਾ ਆਖੋ ਜੋ ਇਹ 'ਮਾਲਕ ਦੀ ਮਰਜ਼ੀ' ਏ, ਉਸੇ ਵੇਲੇ ਇਹ ਪਤਾ ਕਰੋ ਕਿ ਕੀ ਭੁੱਲ ਹੋਈ ਏ ਤੇ ਉਸ ਭੱਲ ਨੂੰ ਠੀਕ ਕਰੋ । ਮਾਲਕ ਸਦਾ ਤੁਹਾਡਾ ਭਲਾ ਚਾਹੁੰਦਾ ਏ, ਬੁਰਾ ਨਹੀਂ ਲੋੜਦਾ, ਤੇ ਤੁਸੀਂ ਆਪਣੀ ਸੁਸਤੀ ਤੇ ਬੇਵਕੂਫੀ ਕਰਕੇ ਆਪਣੀਆਂ ਸਾਰੀਆਂ ਬਿਪਤਾਂ ਉਸ ਦੇ ਸਿਰ ਮੜ੍ਹਦੇ ਹੋ ਅਤੇ ਅਪਣੀ ਬੇਅਕਲੀ ਤੇ ਆਪਣੀ ਜਹਾਲਤ ਨੂੰ ਦੋਸ਼ ਨਹੀਂ ਦੇਂਦੇ ।

ਜ਼ਿਮੀਂਦਾਰ:-ਸੁਕਰਾਤ ਜੀ ਇਹ ਗੱਲ ਮੈਂ ਚੇਤੇ ਰੱਖਾਂਗਾ ।

ਸੁਕਰਾਤ:-ਗੌਰਮਿੰਟ ਨੂੰ ਤੁਸੀਂ ਇੱਕ ਪਾਸੇ ਰਹਿਣ ਦਿਓ । ਗੌਰਮਿੰਟ ਤਾਂ ਤੁਹਾਡੇ ਕੋਲੋਂ ਮਾਮਲਾ ਲੈਂਦੀ ਏ-ਜੇਹੜਾ ਤੁਹਾਡੀ ਜ਼ਿਮੀ ਦੀ ਪੈਦਾਵਾਰ ਦਾ ਵੀਹਵਾਂ ਹਿੱਸਾ ਵੀ ਨਾ ਹੋਵੇ-ਜੇ ਤੁਸੀ ਆਪਣੀ ਜ਼ਮੀਨ ਵਿੱਚ ਚੰਗੀ ਤਰ੍ਹਾਂ ਰੂੜੀ ਪਾਓ ਤੇ ਜਾਚ ਨਾਲ ਵਾਹੀ ਕਰੋ । ਏਸ ਮਾਮਲੇ ਦੇ ਬਦਲੇ ਸਰਕਾਰ ਤੁਹਾਡੀ ਰਾਖੀ ਕਰਦੀ ਏ, ਸਕੂਲ ਤੇ ਹਸਪਤਾਲ ਖੋਲ੍ਹਦੀ ਏ, ਤੁਹਾਡੇ ਲਈ ਸੜਕਾਂ ਬਣਾਂਦੀ ਏ ਤੇ ਏਸੇ ਤਰ੍ਹਾਂ ਦੇ ਹੋਰ ਸੈਂਕੜੇ ਕੰਮ-ਜੇਹੜੇ ਤੁਸੀ ਪੁਰਾਣਿਆਂ ਸਮਿਆਂ ਵਿੱਚ ਕਦੀ ਵੇਖੇ ਸੁਣੇ ਈ ਨਹੀਂ-ਕਰਦੀ ਏ । ਸੋ ਤੁਸੀ ਆਪਣੀਆਂ ਭੁੱਲਾਂ ਤੇ ਬੇਅਕਲੀਆਂ ਦਾ ਦੋਸ਼ ਗੌਰਮਿੰਟ ਨੂੰ ਨਾ ਦਿਓ, ਜੇਹੜੀ ਤੁਹਾਨੂੰ