ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੨੧ )
ਏਹ ਗੱਲ ਦੱਸਣ ਲਈ-ਕਿ ਤੁਸੀ ਆਪਣਿਆਂ ਪਿੰਡਾਂ ਨੂੰ ਕਿਸ ਤਰ੍ਹਾਂ ਠੀਕ ਕਰੋ-ਕੰਨੇ ਦੁਖ ਪਾਂਦੀ ਏ ।
ਜ਼ਿਮੀਂਦਾਰ:-ਸਕਰਾਤ ਜੀ ਜੋ ਕੁਝ ਤੁਸੀ ਆਖਿਆ ਏ ਮੈਂ ਚੇਤੇ ਰੱਖਾਂਗਾ ਤੇ ਗੋਰਮਿੰਟ ਤੇ ਰੱਬ ਨੂੰ ਬਦਨਾਮ ਕਰਨ ਤੋਂ ਪਹਿਲਾਂ ਮੈਂ ਵੇਖ ਲਵਾਂਗਾ ਜੋ ਕਿਧਰੇ ਮੇਰਾ ਆਪਣਾ ਕਸੂਰ ਤਾਂ ਨਹੀਂ ?
ਸੁਖਦਾਈ ਪਿੰਡ
ਸੁਕਰਾਤ:-ਚੋਧਰੀ ਜੀ, ਰਾਮ ਰਾਮ, ਸੁਣਾਓ ਕਿਧਰੋਂ ?
ਚੌਧਰੀ:-ਜੀ ਜਰਾ ਆਪਣੇ ਬਾਗ ਵਲ ਗਿਆ ਸਾਂ ਜੇ ।
ਸੁਕਰਾਤ:-ਓਹ ਬਾਗ ਕਿੱਥੇ ਵੇ ?
ਚੌਧਰੀ:-ਪਿੰਡੋ ਬਾਹਰ ਮੇਰੇ ਖੁਹ ਤੇ ।
ਸੁਕਰਾਤ:-ਏਥੋਂ ਕਿੰਨਾ ਕੁ ਦੁਰੇਡਾ ਏ ?
ਚੌਧਰੀ:-ਕੋਈ ਅੱਧਾਕੁ ਮੀਲ।
ਸੁਕਰਾਤ:-ਓਥੇ ਗਿਆਂ ਕਿੰਨਾ ਕੁ ਚਿਰ ਹੋਇਆ ਜੇ ?
ਚੌਧਰੀ:-ਇਕ ਰਾਤ ਈ ਰਿਹਾ ਸਾਂ ।
ਸੁਕਰਾਤ:-ਮੈਨੂੰ ਉਮੈਦ ਏ ਕਿ ਓਥੇ ਤੁਹਾਡੇ ਮੁੰਡੇ ਕੁੜੀਆਂ ਰਾਜੀ ਖ਼ੁਸ਼ੀ ਹੋਣਗੇ ? ਓਥੇ ਓਹਨਾਂ ਨੂੰ ਬੜਾ ਖੁਸ਼ ਰਹਿਣਾ ਚਾਹੀਦਾ ਏ ਕਿਉਂ ਜੋ ਓਥੇ ਨ ਤਾਂ ਪਿੰਡ ਦੇ ਕੁੱਤਿਆਂ ਦਾ ਰੌਲਾ ਏ ਨਾਂ ਮੁਸ਼ਕ ਤੇ ਨਾ ਹੀ