ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੨ )

ਪਿੰਡ ਹਾਰ ਧੂੜ ਉੱਡਦੀ ਹੋਵੇਗੀ ?

ਚੌਧਰੀ:-ਬਾਬਾ ਜੀ ਤੁਹਾਡਾ ਮਤਲਬ ਕੀ ਏ ? ਅੱਜ ਤੁਸੀ ਕੁਝ ਬੇਤਰੇ ਹੋਏ ਹੋਏ ਓ ।

ਸੁਕਰਾਤ:-ਤੁਸੀ ਮੈਨੂੰ ਆਖਿਆ ਸੀ ਜੋ ਸਾਡਾ ਬਾਗ਼ ਏ, ਤੁਸੀਂ ਦੱਸਿਆ ਨਹੀਂ ਸੀ ?

ਚੌਧਰੀ:-ਆਹੋ ਜੀ ।

ਸੁਕਰਾਤ:-ਤੁਹਾਡਾ ਟੱਬਰ ਟੀਰ ਵੀ ਹੋਵੇਗਾ ?

ਚੌਧਰੀ:-ਹਾਂ ਜੀ ।

ਸੁਕਰਾਤ:-ਉਹ ਬਾਗ ਵਿੱਚ ਈ ਰਹਿੰਦੇ ਹੋਣਗੇ, ਜਿੱਥੇ ਓਹ ਨਰੋਈ ਤੇ ਖੁਲ੍ਹੀ ਹਵਾ ਵਿੱਚ ਰਹਿ ਤੇ ਸੋਹਣਿਆਂ ਸੋਹਣਿਆਂ ਫੁੱਲਾਂ ਵਿੱਚ ਬਹਿ ਤੇ ਖੇਡ ਸਕਦੇ ਨੇ ।

ਚੌਧਰੀ:-ਬਾਗ਼ ਵਿੱਚ ਕੇਹੜੇ ਬਹੁਤੇ ਫੁੱਲ ਪਏ ਨੇ। ਮੇਰਾ ਟੱਬਰ ਤਾਂ ਔਹ, ਸਾਹਮਣੇ ਘਰ ਰਹਿੰਦਾ ਏ ।

ਸੁਕਰਾਤ:-ਬਾਗ ਹੋਣ ਦਾ ਫੈਦਾ ਈ ਕੀ ਹੋਇਆ ਜੇ ਤੁਹਾਡੇ ਟੱਬਰ ਨੇ ਓਥੇ ਜਾਕੇ ਮੌਜਾਂ ਨ ਲੁੱਟੀਆਂ ? ਓਹਨਾਂ ਨੂੰ ਝੱਟ ਪੱਟ ਪਿੰਡ ਛੱਡਕੇ ਬਾਗੇ ਜਾ ਵੱਸਣਾ ਚਾਹੀਦਾ ਏ।

ਚੌਧਰੀ:-ਤੁਸੀ ਕਿਸੇ ਗੱਲੇ ਕਦੀ ਰਾਜੀ ਵੀ ਹੋਵੋਗੇ ? ਅਸੀ ਟੋਏ ਪੱਟਕੇ ਓਹਨਾਂ ਦੇ ਉਦਾਲੇ ਪਰਦਾ ਲਾ ਦਿੱਤਾ ਹੈ, ਉਪਰ ਟੱਟੀ ਬਹਿਣ ਲਈ ਦੋ ਫੱਟੇ ਵੀ ਰੱਖ ਦਿੱਤੇ ਨੇ, ਪਿੰਡ ਨੂੰ ਰੋਜ਼ ਸਾਫ ਕਰਦੇ ਹਾਂ ਤੇ ਹਫਤੇ ਵਿੱਚ ਇਕ ਦਿਨ ਖਾਸ ਸਫਾਈ ਲਈ ਰੱਖਿਆ ਹੋਇਆ ਏ ।