( ੨੪੧ )
ਅੱਜ ਕੱਲ੍ਹ ਮੁੰਡੇ ਮਾਪਿਆਂ ਦੇ ਆਖੇ ਨਹੀਂ ਲੱਗਦੇ ।
ਸੁਕਰਾਤ:-ਏਸ ਲਈ ਜੋ ਤੁਹਾਡੀ ਤੇ ਤੁਹਾਡੀ ਵਹੁਟੀ ਦੀ ਕੋਈ ਪੁੱਛ ਪਰਤੀਤ ਨਹੀਂ । ਤੁਸੀਂ ਦੋਵੇਂ ਗੰਦੇ ਤੇ ਜੈਹਲ ਓ ਤੇ ਰਵਾਜਾਂ ਤੇ ਭਰਮਾਂ ਤੇ ਵਹਿਮਾਂ ਦੇ ਵਿਚ ਫਸੇ ਹੋਏ ਓ । ਜਿਸ ਵੇਲੇ ਮੁੰਡਿਆਂ ਨੂੰ ਪੜ੍ਹਨਾ ਲਿਖਣਾ ਆ ਜਾਂਦਾ ਏ, ਤੁਹਾਡਾ ਸਾਰਾ ਹੁਕਮ ਹਾਸਲ ਭੁਰਲ ਹੋ ਜਾਂਦਾ ਏ, ਕਿਉਂ ਜੋ ਇਸਦੀ ਕੋਈ ਅਸਲ ਬੁਨਿਆਦ ਤਾਂ ਹੁੰਦੀ ਨਹੀਂ । ਤੁਹਾਡੀ ਵਡਿਆਂ ਹੋਕੇ ਇਜ਼ਤ ਕਰਨ ਦੀ ਥਾਂ, ਤੇ ਇਹ ਸਮਝਣ ਦੀ ਥਾਂ ਕਿ ਤੁਸੀ ਓਹਨਾਂ ਕੋਲੋਂ ਸਿਆਣੇ ਓ, ਓਹ ਤੁਹਾਨੂੰ ਉਲਟਾ ਹੱਸਣ ਤੇ ਮਖੌਲ ਕਰਨ ਲੱਗ ਪੈਂਦੇ ਨੇ ।
ਪਿਉ:-ਜੀ ਮੈਂ ਕੀ ਆਖਾਂ ? ਤੁਸੀ ਸੱਚੇ ਓ। ਸਾਡੀ ਬੁੱਢਿਆਂ ਦੀ ਏਸ ਦੁਨੀਆਂ ਵਿੱਚ-ਜਿੱਥੇ ਨਿੱਤ ਨਵੀਆਂ ਗੱਲਾਂ ਹੁੰਦੀਆਂ ਨੇ-ਕੀ ਵੱਟੀਦੀ ਏ ?
ਸੁਕਰਾਤ:-ਪੁਰਾਣੀਆਂ ਗੰਦੀਆਂ ਰਸਮਾਂ ਨੂੰ ਜੱਫਾ ਮਾਰਨ ਤੇ ਅਸਲ ਸੱਚੀ ਤਰੱਕੀ ਨੂੰ ਡੱਕਣ ਵੇਲੇ ਤੁਹਾਡੀ ਵੱਟੀਦੀ ਏ। ਚੰਗੇ ਰਵਾਜ ਤੁਸੀ ਛੱਡੀ ਜਾਂਦੇ ਓ ਤੇ ਭੈੜਿਆਂ ਨੂੰ ਜੱਫਾ ਮਾਰੀ ਜਾਂਦੇ ਓ ।
ਪਿਉ:-ਬਾਬਾ ਜੀ! ਇਹ ਗੱਲ ਵੀ ਸੱਚੀ ਏ, ਤੁਹਾਨੂੰ ਸਾਡਿਆਂ ਮਾੜਿਆਂ ਮਾੜਿਆਂ ਦੁੱਖਾਂ ਦਾ ਵੀ ਚੰਗਾ ਪਤਾ ਏ ।
ਸੁਕਰਾਤ:-ਤੁਸੀ ਏਸ ਗੱਲ ਨੂੰ ਜਾਣ ਦਿਓ । ਤੁਸੀ