( ੨੪੨ )
ਹੁਣ ਆਪਣੇ ਵਕੀਲ ਪੱਤਰ ਦੀ ਗੱਲ ਕਰੋ । ਕੀ ਇਹ ਤੁਹਾਨੂੰ ਨਫੇਵੰਦਾ ਸੌਦਾ ਨ ਹੋਵੇਗਾ ਜੇ ਤੁਸੀਂ ਉਸ ਨੂੰ ਮੁਕੱਦਮੇ ਦੇਣ ਦੀ ਥਾਂ ਆਪਣੇ ਘਰ ਰੱਖੋ, ਭਾਵੇਂ ਉਹ ਵੇਹਲਾ ਈ ਬੈਠਾ ਰਹੇ ?
ਪਿਉ:-ਬੜਾ ਨਫੇਵੰਦਾ । ਪਰ ਸਾਡੇ ਬੀ. ਏ. ਪਾਸ ਪਿੰਡਾਂ ਵਿਚ ਅਰਾਮ ਨਾਲ ਨਹੀਂ ਰਹਿੰਦੇ। ਓਹਨਾਂ ਨੂੰ ਉੱਚੜ ਪੇੜੇ ਲੱਗੇ ਹੁੰਦੇ ਨੇ ਤੇ ਪਿੰਡ ਓਹਨਾਂ ਨੂੰ ਚੰਗੇ ਨਹੀਂ ਲਗਦੇ ।
ਸੁਕਰਾਤ:-( ਹੱਸਕੇ ) ਏਸ ਗੱਲੇ ਤਾਂ ਮੇਰੀ ਰਾਇ ਤੁਹਾਡੇ ਬੀ. ਏ. ਪਾਸ ਪੁਤਰ ਨਾਲ ਡਾਢੀ ਮਿਲਦੀ ਏ।
ਪਿਉ:-ਕਿਉਂ ਜੀ ? ਇਹ ਥਾਂ ਮੇਰੇ ਤੇ ਮੇਰੇ ਵੱਡਿਆਂ ਲਈ ਬੜੀ ਚੰਗੀ ਏ । ਹੁਣ ਇਸ ਨੂੰ ਹੋ ਕੀ ਗਿਆ ਏ ਜੋ ਮੁੰਡੇ ਨੂੰ ਪਸੰਦ ਨਹੀਂ ਆਉਂਦੀ ।
ਸੁਕਰਾਤ:-ਬਾਬਾ, ਹੁਣ ਸਮਾਂ ਹੋਰ ਦਾ ਹੋਰ ਹੋ ਗਿਆ ਏ, ਤੇ ਤੇਰੇ ਬੀ. ਏ. ਪਾਸ ਪੱਤਰ ਨੂੰ ਤੇਰਾ ਹੁੱਕਾ ਚੰਗਾ ਨਹੀਂ ਲਗਦਾ, ਤੇ ਤੁਹਾਨੂੰ ਸਿਰਗਟ ਨਹੀਂ ਭਾਉਂਦੇ । ਉਸਨੇ ਬਦੇਸ਼ੀ ਕੱਪੜੇ ਪਾਣ ਤੇ ਖੁਰਸੀ ਤੇ ਬਹਿਣਾ ਸਿੱਖਿਆ ਏ । ਤੁਸੀ ਘਰ ਦੇ ਬਣਾਏ ਹੋਏ ਕੱਪੜੇ ਪਾਂਦੇ ਤੇ ਭੋਏ ਗੋਠ ਮਾਰਕੇ ਬਹਿੰਦੇ ਓ । ਤੁਸੀ ਦੋਵੇਂ ਇੱਕ ਦੂਜੇ ਤੋਂ ਖਿਝਦੇ ਓ । ਓਹਨੂੰ ਰੋਜ਼ ਅਖਬਾਰ ਪੜ੍ਹਨ ਨੂੰ ਲੋੜੀਦੀ ਏ ਤੇ ਕਦੀ ਕਦੀ ਕਿਸੇ ਥੀਏਟਰ