ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੩ )

ਜਾਂ ਸਨਮੇਂ ਵੀ ਜਾਣਾ ਚਾਹੀਦਾ ਏ । ਤੁਹਾਡੇ ਬਜ਼ਾਰ ਬੜੇ ਭੀੜੇ ਤੇ ਤੁਹਾਡਾ ਪਿੰਡ ਬੜਾ ਮੈਲਾ ਤੇ ਗੰਦਾ ਏ। ਓਹ ਸ਼ਹਿਰਾਂ ਵਿੱਚ ਬੜੀਆਂ ਬੜੀਆਂ ਹੱਟੀਆਂ ਤੇ ਚੌੜੇ ਚੌੜੇ ਖੁੱਲ੍ਹੇ ਬਜ਼ਾਰ ਵੇਖਣੇ ਤੇ ਕਾਲਜ ਦੀ ਵੱਡੀ ਸਾਰੀ ਅਮਾਰਤ ਵਿੱਚ ਰਹਿਣ ਹਿਲਿਆ ਹੋਇਆ ਏ ।

ਪਿਉ:-ਸਾਨੂੰ ਪੁਰਾਣੇ ਢੰਗ ਦੇ ਲੋਕਾਂ ਨੂੰ ਨਿੱਤ ਨਵੀਂ ਦੁਨੀਆਂ ਨਾਲ ਲੱਗੇ ਜਾਣਾ ਡਾਢਾ ਔਖਾ ਏ।

ਸੁਕਰਾਤ:-ਬਾਬਾ, ਤੁਸੀਂ ਜਤਨ ਨਹੀਂ ਕਰਦੇ । ਕੀ ਮੈਂ ਤੁਹਾਨੂੰ ਕਈਆਂ ਵਰਿਆਂ ਤੋਂ ਨਹੀਂ ਪਿਆ ਪਿੱਟਦਾ ਜੋ ਤੁਸੀਂ ਆਪਣਿਆਂ ਪਿੰਡਾਂ ਨੂੰ ਸਾਫ ਸੁਥਰਾ ਰੱਖੋ ਤੇ ਆਪਣੀਆਂ ਕੁੜੀਆਂ ਨੂੰ ਪੜਾਓ ?

ਪਿਉ:-ਹਕੀਮ ਜੀ, ਏਸ ਨਾਲ ਕੀ ਫਰਕ ਪੈ ਚੱਲਿਆ ਏ ?

ਸੁਕਰਾਤ:-ਜੇ ਤੁਹਾਡੀ ਨੂੰਹ ਤੁਹਾਡੇ ਪੁਤਰ ਵਾਂਗਰਾ ਈ ਪੜ੍ਹੀ ਲਿਖੀ ਹੋਵੇਗੀ ਤਾਂ ਓਹ ਦੋਵੇਂ ਸਾਥੀ ਹੋਣਗੇ ਤੇ ਓਹ ਆਪਣੇ ਪਤੀ ਦੇ ਘਰ ਨੂੰ ਸੋਹਣਾ ਤੇ ਸੁਖਦਾਈ ਬਣਾਏਗੀ ਤੇ ਓਸ ਲਈ ਰੋਟੀ ਟੁੱਕਰ ਵੀ ਚੰਗੀ ਤਰ੍ਹਾਂ ਪਕਾਏਗੀ । ਹੁਣ ਤਾਂ ਓਹ ਘਰ ਦੀ ਇੱਕ ਗੋੱਲੀ ਏ ਤੇ ਰੋਟੀ ਵੀ ਚੱਜ ਦੀ ਨਹੀਂ ਪਕਾਂਦੀ, ਘਰ ਵਿੱਚ ਸੁਖ ਹੈ ਈ ਨਹੀਂ ਤੇ ਤੁਹਾਡੇ ਪੁਤਰ ਦੇ ਖਿਆਲ ਆਪਣੀ ਵਹੁਟੀ ਤੋਂ ਉੱਕੇ ਈ ਵੱਖਰੇ ਨੇ।