ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੪ )

ਪਿਉ:-ਹਾਂ, ਇਹ ਇਸੇ ਤਰ੍ਹਾਂ ਈ ਏ । ਮੈਂ ਤਾਂ ਪੁਤਰ ਦਾ ਵਿਆਹ ਕਰਨ ਵੇਲੇ ਏਸ ਗੱਲ ਦਾ ਖਿਆਲ ਈ ਨਹੀਂ ਸੀ ਕੀਤਾ । ਨਿੱਕਿਆਂ ਹੁੰਦਿਆਂ ਸਾਨੂੰ ਕੋਈ ਖਿਆਲ ਈ ਨਹੀਂ ਸੀ ਆਇਆ ਤੇ ਇਹ ਗੱਲ ਵੀ ਕਦੀ ਨਹੀਂ ਸੀ ਸੁੱਝੀ ਕਿ ਮੁੰਡੇ ਦੇ ਸਕੂਲ ਤੇ ਕਾਲਜ ਪੜ੍ਹਨ ਨਾਲ ਕੀ ਐਡਾ ਫਰਕ ਪੈ ਚੱਲਿਆ ਏ । ਜੇਹੜੀ ਕੁੜੀ ਦੀ ਰਾਜੇ ( ਨਾਈ) ਨੇ ਦੱਸ ਪਾਈ ਸੀ, ਮੈਂ ਸੁਣਿਆਂ ਸੀ, ਜੋ ਓਹ ਬੜੀ ਉਦਮਨ ਏ ਤੇ ਗੋਹਾ ਵੀ ਬੱਪ, ਸਕਦੀ ਏ ਤੇ ਆਟਾ ਵੀ ਪੀਹ ਲੈਂਦੀ ਏ । ਮੈਂ ਸਮਝਿਆ ਕਿ ਬਸ ਸਾਨੂੰ ਏਹਨਾਂ ਗੱਲਾਂ ਦੀ ਈ ਤਾਂ ਲੋੜ ਏ।

ਸੁਕਰਾਤ:-ਤੁਹਾਡਾ ਪੁੱਤਰ ਬੀ. ਏ. ਐਲ. ਐਲ. ਬੀ. ਵਕੀਲ ਏ, ਉਸ ਦੀ ਵਹੁਟੀ ਵੀ ਗੋਹੇ ਥੱਪਣ ਦੀ ਬੀ. ਏ. ਤੇ ਆਟਾ ਪੀਹਣ ਦੀ ਐਲ. ਐਲ. ਬੀ. ਏ । ਬਾਬਾ ਜੀ, ਤੁਸੀਂ ਦੱਸੋ ਓਹ ਦੋਵੇਂ ਕਿਸ ਤਰ੍ਹਾਂ ਖੁਸ਼ ਰਹਿ ਸਕਦੇ ਨੇ ! ਓਹਦਾ ਧਿਆਨ ਤਾਂ ਆਪਣੀ ਗੁਆਂਢਣ ਨਾਲੋਂ ਵਧੇਰੇ ਗਹਿਣੇ ਪਾਣ ਵੱਲ ਏ । ਜੋ ਕੁਝ ਇਹਦਾ ਘਰ ਵਾਲਾ ਕਮਾਏਗਾ, ਇਹ ਉਜਾੜੀ ਜਾਏਗੀ ਤੇ ਜਿੰਨਾ ਵੱਧ ਓਹ ਕਮਾਏਗਾ, ਓਨਾਂ ਈ ਸਮਝੋ ਕਿ ਤੁਹਾਡੇ ਭਾਈ ਚਾਰੇ ਨੂੰ ਮੁਕੱਦਮੇ ਬਾਜ਼ੀ ਕਰਕੇ ਉਜਾੜਾ ਪਾਏਗਾ ।

ਲੰਬਰਦਾਰ:-ਤੁਸੀ ਤਾਂ ਡਾਢਾ ਭੈੜਾ ਨਕਸ਼ਾ ਖਿੱਚਕ