ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੮o )
ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਤਾਂ ਸਾਡਾ ਜੀਵਨ ਉੱਕਾ ਮੁੱਕਾ ਪਲਟ ਕੇ ਸਾਨੂੰ ਖੁਸ਼, ਨਰੋਏ ਤੇ ਸੁਖੀ ਮਨੁੱਖ ਬਣਾ ਦਿੱਤਾ ਏ। ਹੱਛਾ ਰੱਬ ਤੁਹਾਡਾ ਵਾਧਾ ਕਰੇ ਤੇ ਤੁਹਾਨੂੰ ਛੇਤੀ ਮੋੜ ਕੇ ਲਿਆਵੇ।
ਸੁਕਰਾਤ:-ਮੈਂ ਕੋਈ ਛੇਤੀ ਪਰਤਣ ਲਈ ਤਾਂ ਨਹੀਂ ਚੱਲਿਆ।
ਜ਼ਿਮੀਂਦਾਰ:-ਜੀ ਤੁਹਾਨੂੰ ਆਉਣਾ ਚਾਹੀਦਾ ਏ।
ਸੁਕਰਾਤ:-ਹੱਛਾ ਮੈਂ ਤੁਹਾਨੂੰ ਦੱਸਾਂ, ਜੇ ਤੁਸੀ ਸਾਰੀਆਂ ਨਵੀਆਂ ਗੱਲਾਂ ਜੋ ਅਸੀਂ ਰਲ ਕੇ ਟੋਰੀਆਂ ਨੇ, ਜਾਰੀ ਰਖੋਗੇ ਤੇ ਫੇਰ ਮੁੜ ਓਸ ਪੁਰਾਣੇ ਗੰਦੇ ਖਾਤੇ ਵਿੱਚ ਨਾ ਜਾ ਡਿਗੋਗੇ ਤਾਂ ਮੈਂ ਅਕਰਾਰ ਕਰਦਾ ਹਾਂ ਜੋ ਮੈਂ ਪਰਤ ਕੇ ਆਵਾਂਗਾ।
ਜ਼ਿਮੀਂਦਾਰ:-ਅਸੀ ਵੀ ਮੁੜ ਪੱਕਾ ਅਕਰਾਰ ਕਰਦੇ ਹਾਂ।
ਸੁਕਰਾਤ:-ਮੈਨੂੰ ਪਤਾ ਏ ਜੋ ਜ਼ਿਮੀਂਦਾਰ ਦੇ ਅਕਰਾਰ ਦਾ ਕੀ ਮਤਲਬ ਹੁੰਦਾ ਏ।
ਜ਼ਿਮੀਂਦਾਰ:-ਸੁਕਰਾਤ ਜੀ, ਫੇਰ ਵੀ ਤੁਹਾਡੀਆਂ ਓਹੀ ਗੱਲਾਂ ਰਹੀਆਂ।
ਸੁਕਰਾਤ:-ਬੇਲੀਓ! ਮੈਂ ਕੀ ਕਰਾਂ, ਮੈਂ ਵੀ ਤੁਹਾਡਾ ਕਈਆਂ ਵਰ੍ਹਿਆਂ ਤੋਂ ਜਾਣੂੰ ਤੇ ਮਿਲਣ ਗਿਲਣ ਵਾਲਾ ਆਂ।