ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੧ )

ਜ਼ਿਮੀਂਦਾਰ:-ਪਰ ਇਹ ਤਾਂ ਸਾਡਾ ਪੱਕਾ ਬਚਨ ਏ। ਕੀ ਤੁਸੀਂ ਸਾਨੂੰ ਸਿਖਾਇਆ ਨਹੀਂ ਕਿ ਅਸਾਨੂੰ ਬਚਨ ਦੇ ਸੂਰੇ ਹੋਣਾ ਚਾਹੀਦਾ ਏ ਤੇ ਕੀ ਸਾਡੇ ਬਾਲ ਹੁਣ ਸੱਚ ਨਹੀਂ ਬੋਲਦੇ?

ਸੁਕਰਾਤ:-ਹਾਂ, ਇਹ ਗੱਲ ਤਾਂ ਠੀਕ ਏ। ਜੇ ਤੁਸੀ ਆਪਣੇ ਬਚਨ ਤੇ ਪੱਕੇ ਰਹਿਕੇ ਇਹ ਚਾਨਣਾਂ ਦੁਜਿਆਂ ਜ਼ਿਲਿਆਂ ਵਿੱਚ ਵੀ ਪਚਾਓ, ਤਾਂ ਜੋ ਇਹ ਗੁੜਗਾਵੇਂ ਦਾ ਸੁਧਾਰ ਸਾਰੇ ਹਿੰਦੁਸਤਾਨ ਦਾ ਸੁਧਾਰ ਹੋ ਜਾਏ। ਫੇਰ ਮੈਂ ਜ਼ਰੂਰ ਪਰਤ ਕੇ ਆਵਾਂਗਾ ਤੇ ਆ ਕੇ ਵੇਖਾਂਗਾ ਜੋ ਤੁਹਾਡਾ ਕੀ ਹਾਲ ਚਾਲ ਏ।

ਜ਼ਿਮੀਂਦਾਰ:-ਤਾਂ ਫੇਰ ਤੁਸੀ ਸਾਡੇ ਵਾਧੇ ਦੀ ਕੋਈ ਹੋਰ ਗੱਲ ਦੱਸ ਜਾਓ।

ਸੁਕਰਾਤ:-ਅਸੀ ਤਾਂ ਅਜੇ ਗੋਹੜੇ ਵਿੱਚੋਂ ਪੁਨੀ ਛੁੱਥੀ ਏ।

ਜ਼ਿਮੀਦਾਰ:-ਓ ਬੇਲੀਆ, ਤਰੱਕੀ ਦਾ ਰਾਹ ਤਾਂ ਬੜਾ ਔਖਾ ਤੇ ਬਿਖੜਾ ਏ।

ਸੁਕਰਾਤ:-ਇਹ ਗੱਲ ਤਾਂ ਤੁਸੀਂ ਠੀਕ ਆਖੀ ਏ। ਜੇਹੜਾ ਵੀ ਪੈਰ ਚੁੱਕੋ ਕਈ ਔਕੜਾਂ ਤੇ ਕਈ ਮਾਮਲੇ ਆ ਪੈਂਦੇ ਨੇ, ਫੇਰ ਓਹਨਾਂ ਦਾ ਟਾਕਰਾ ਕਰਨਾ ਤੇ ਓਹਨਾਂ ਨੂੰ ਨਜਿੱਠਣਾ ਪੈਂਦਾ ਏ।