ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੩ )

ਸੁਕਰਾਤ:-ਲਓ ਬੇਲੀਓ, ਸਾਹਬ ਸਲਾਮਤ, ਤੁਹਾਡਾ ਹੁਣ ਵਾਹਿਗੁਰੂ ਰਾਖਾ।

ਜ਼ਿਮੀਂਦਾਰ:-ਸੁਕਰਾਤ ਜੀ ਸਾਹਬ ਸਲਾਮਤ, ਰੱਬ ਤੁਹਾਡਾ ਵਾਧਾ ਕਰੇ।

ਛੇਕੜਲਾ ਲੇਖ

ਸੁਕਰਾਤ ਦੇ ਟੁਰ ਜਾਣ ਦੀ ਖਬਰ ਸਾਰੇ ਖਿੱਲਰ ਗਈ ਤੇ ਪਸ਼ੂ ਤੇ ਜਨੌਰ ਵੀ ਆਪੋ ਵਿੱਚ ਓਸਦੀਆਂ ਗੱਲਾਂ ਕਰਨ ਲੱਗੇ। ਭੂੰ ਭੂੰ ਕਰਕੇ ਮੱਛਰ ਆਖਣ ਲੱਗਾ 'ਮੈਂ ਬੜਾ ਖੁਸ਼ ਹਾਂ ਜੋ ਓਹ ਟੁਰ ਚੱਲਿਆ ਏ, ਮੈਂ ਤਾਂ ਆਪਣੀ ਸਾਰੀ ਕੌਮ ਵਿਚੋਂ ਏਸ ਪਿੰਡ ਵਿੱਚ ਕੱਲਾ ਜੀ ਰਹਿ ਗਿਆ ਹਾਂ।

ਓਹਨਾਂ ਪਾਣੀ ਦੀਆਂ ਸਾਰੀਆਂ ਪੁਰਾਣੀਆਂ ਛੱਪੜੀਆਂ ਸੁਕਾ ਛੱਡੀਆਂ ਨੇ ਤੇ ਜੇਹੜਾ ਪਾਣੀ ਮੀਂਹ ਨਾਲ ਕਿਧਰੇ ਖਲੋਤਾ ਹੁੰਦਾ ਏ ਉਸ ਤੇ ਮਿੱਟੀ ਦਾ ਤੇਲ ਛਿੜਕ ਦੇਂਦੇ ਨੇ, ਸੋ ਹੁਣ ਮੇਰੇ ਲਈ ਕੋਈ ਥਾਂ ਆਂਡੇ ਦੇਣ ਲਈ ਨਹੀਂ ਰਹੀ ਤੇ ਘਰ ਅਜਿਹੇ ਸਾਫ ਤੇ ਚਾਨਣੇ ਨੇ ਤੇ ਨਾ ਈ ਅੰਦਰ ਬਾਹਰ ਕਿਧਰੇ ਕੂੜਾ ਏ ਜਿੱਥੇ ਮੈਂ ਰਹਿ ਪਵਾਂ।

ਮੱਖੀ ਆਖਣ ਲੱਗੀ 'ਮੈਨੂੰ ਵੀ ਤਾਂ ਏਹਾ ਦੁੱਖ ਏ, ਨਾ ਮੈਂ ਕਿਧਰੇ ਆਂਡੇ ਦੇ ਸਕਦੀ ਹਾਂ, ਨਾ ਕੁਝ ਖਾਣ