ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੪ )

ਪੀਣ ਨੂੰ ਮਿਲਦਾ ਏ, ਲੋਕੀ ਆਪਣੀਆਂ ਖਾਣ ਪੀਣ ਦੀਆਂ ਸਭ ਚੀਜ਼ਾਂ ਢੱਕਕੇ ਰੱਖਦੇ ਨੇ।

ਪਿੱਸੂ ਹੋਲੀ ਜੇਹੀ ਟਪੋਸੀ ਮਾਰਕੇ 'ਯਾਰੋ ਮੇਰਾ ਕੀ ਹਾਲ? ਮੈਨੂੰ ਹਨੇਰੀ ਥਾਂ ਚੰਗੀ ਲੱਗਦੀ ਏ ਤੇ ਹੁਣ ਸਾਰੇ ਘਰ ਚਾਨਣੇ ਤੇ ਹਵਾਦਾਰ ਨੇ।'

ਚੂਹਾ ਆਖਣ ਲੱਗਾ 'ਯਾਰਾ! ਤੂੰ ਤਾਂ ਸਿੱਖਾ ਝੱਟ ਟਪਾ ਲਏਂਗਾ, ਪਰ ਮੇਰਾ ਤਾਂ ਤੇਰੇ ਤੋਂ ਵੀ ਮੰਦਾ ਹਾਲ ਈ, ਜੋ ਮੈਂ ਕਿਧਰੇ ਕਿਸੇ ਦੇ ਘਰ ਖੁੱਡ ਵਿੱਚੋਂ ਬੂਥੀ ਕੱਢਾਂ ਤਾਂ ਓਹ ਝਟ ਜ਼ੈਹਰੀਲੀ ਗੈਸ ਮੇਰੀ ਖੁੱਡ ਵਿੱਚ ਵਾੜਦੇ ਨੇ, ਤੇ ਜੇ ਮੈਂ ਖੇਤਾਂ ਵਿੱਚ ਜਾਵਾਂ ਤਾਂ ਓਥੇ ਵੀ ਮੇਰਾ ਏਹੀ ਹਾਲ ਹੁੰਦਾ ਏ। ਦੂਜੇ ਮੇਰੀਆਂ ਅੱਖਾਂ ਚਾਨਣੇ ਵਿੱਚ ਨਹੀਂ ਖੁਲ੍ਹਦੀਆਂ ਤੇ ਹੁਣ ਹਰ ਇੱਕ ਕਮਰੇ ਵਿੱਚ ਬਾਰੀਆਂ ਨੇ।'

ਕੁੱਤਾ 'ਭਊਂ ਭਊਂ, ਮੈਨੂੰ ਸੁਕਰਾਤ ਪਿਆਰਾ ਲੱਗਦਾ ਏ। ਹੁਣ ਮੈਂ ਬੂਹੇ ਚੰਨੇ ਵਾਲਾ ਹਾਂ, ਖਾਣ ਪੀਣ ਨੂੰ ਚੰਗਾ ਮਿਲਦਾ ਏ, ਮੇਰਾ ਨਾਉਂ ਵੀ ਰੱਖਿਆ ਹੋਇਆ ਏ ਤੇ ਗਲ ਵਿੱਚ ਕਿਆ ਸੋਹਣਾ ਪਟਾ ਏ, ਮੈਂ ਘਰ ਦੀ ਰਾਖੀ ਕਰਨੀ ਵੀ ਸਿੱਖ ਲਈ ਏ, ਚੂਹੇ ਫੜਨੇ ਵੀ ਆਉਂਦੇ ਨੇ, ਤੇ ਹੋਰ ਸਭ ਤਰ੍ਹਾਂ ਦੇ ਚੰਗੇ ਕੰਮ ਆਉਂਦੇ ਨੇ, ਹੁਣ ਮੈਂ ਮਨੁੱਖ ਦਾ ਬੇਲੀ ਹਾਂ। ਸੁਕਰਾਤ ਦੀ ਜੈ, ਜੈ, ਜੈ।'

ਓਧਰੋ ਫਹੂੰ ਫਹੂੰ ਕਰਦਾ ਪਿੰਡ ਦਾ ਸੂਰ ਆ ਕੇ